Friday, November 19, 2021

ਬੀਬਾ ਗੁਲਸ਼ਨ ਕੋਮਲ ਦਾ ਨਵਾਂ ਗੀਤ, 'ਨਾਨਕੀ ਦਾ ਵੀਰ'

19th November 2021 at1:07 PM   

ਇੱਕ ਵਾਰ ਫੇਰ ਬੁਲੰਦ ਆਵਾਜ਼ ਆਈ ਅੰਤਰਰਾਸ਼ਟਰੀ ਗਾਇਕਾ ਦੀ 


ਚੰਡੀਗੜ੍ਹ
: 19 ਨਵੰਬਰ 2021: (ਪ੍ਰੀਤਮ ਲੁਧਿਆਣਵੀ//ਸੁਰ ਸਕਰੀਨ)::

ਸੁਰੀਲੀ ਤੇ ਬੁਲੰਦ ਆਵਾਜ਼ ਦੀ ਮਲਿਕਾ, ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਉਹ ਕਲਾਕਾਰਾ ਜੋ ਦਹਾਕਿਆਂ ਤੋਂ ਆਪਣੇ ਅਨੇਕਾਂ ਸੁਪਰ ਹਿੱਟ ਦੋਗਾਣਿਆਂ ਅਤੇ ਸੋਲੋ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦੀ ਆ ਰਹੀ ਹੈ ਹੁਣ ਇੱਕ ਵਾਰ ਫੇਰ ਸਾਹਮਣੇ ਆਈ ਹੈ। ਇਹ ਉਹੀ ਆਵਾਜ਼ ਹੈ ਜਿਸਨੇ ਵਿਸ਼ਵ ਭਰ ਵਿਚ ਵਸਦੇ ਪੰਜਾਬੀ ਗੀਤ-ਸੰਗੀਤ ਪ੍ਰੇਮੀਆਂ ਤੋਂ ਅੰਤਾਂ ਦਾ ਮੋਹ, ਪਿਆਰ, ਸਤਿਕਾਰ ਤੇ ਨਾਮਣਾ ਖੱਟਿਆ ਹੈ, ਅੱਜ ਉਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ, 'ਨਾਨਕੀ ਦਾ ਵੀਰ।' ਮੇਰੀ ਮੁਰਾਦ ਹੈ ਗਾਇਕੀ ਦਾ ਲੋਹਾ ਮੰਨਵਾ ਚੁੱਕੀ ਓਸ ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਤੋਂ ਜਿਸਨੂੰ ਕਲਾ-ਪੁਜਾਰੀਆਂ ਵੱਲੋਂ ਬੀਬਾ ਗੁਲਸ਼ਨ ਕੋਮਲ ਜੀ ਦੇ ਨਾਂ ਨਾਲ ਪਿਆਰਿਆ, ਸਤਿਕਾਰਿਆ ਤੇ ਨਿਵਾਜਿਆ ਜਾਂਦਾ ਹੈ | ਓਰਿਕ ਮਿਊਜ਼ਕ ਤੇ ਨਿਰਮਲ ਨੂਰ ਦੀ ਪੇਸ਼ਕਸ਼ ਇਸ ਗੀਤ ਵਿਚ ਸੰਗੀਤ ਦਿੱਤਾ ਹੈ ਸੰਗੀਤਕਾਰ ਸੂਰਜ ਅਜਾਦ ਨੇ। ਇਸ ਗੀਤ ਦੇ ਗੀਤਕਾਰ ਹਨ  ਸਵ: ਮਹਿੰਦਰ ਸਿੰਘ ਕੋਮਲ ਜੀ। ਇਸ ਪ੍ਰੋਜੈਕਟ ਵਿਚ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ ਰਾਵਿੰਦਰ ਜਿੰਮੀ ਤੇ ਬਿੱਟੂ ਭੱਟੀ (ਮਾਹਿਲ ਗੈਲਾ) ਦਾ। ਉਮੀਦ ਹੈ ਕਿ, 'ਨਾਨਕੀ ਦਾ ਵੀਰ' ਗੀਤ-ਸੰਗੀਤ ਪ੍ਰੇਮੀਆਂ ਦੀਆਂ ਆਸਾਂ ਉਮੀਦਾਂ ਉਤੇ ਹਰ ਪੱਖ ਤੋਂ ਖਰਾ ਉਤਰਦਾ ਹੋਇਆ ਗੁਰੂ-ਘਰ ਦੀਆਂ ਖੁਸ਼ੀਆਂ ਵੰਡਦਾ ਸਭਨਾਂ ਨੂੰ ਨਿਹਾਲ ਕਰੇਗਾ।  

Tuesday, November 9, 2021

ਪ੍ਰਾਚੀਨ ਕਲਾ ਕੇਂਦਰ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ

Tuesday 9th November 2021 at 02:38 PM

 12-13 ਨੂੰ ਹੋਣਾ ਹੈ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ 

ਜੇਤੂਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਤ


ਮੋਹਾਲੀ
: 9 ਨਵੰਬਰ 2021: (ਗੁਰਜੀਤ ਬਿੱਲਾ//ਸੁਰ ਸਕਰੀਨ//ਪੰਜਾਬ ਸਕਰੀਨ):: 

ਸਿੱਖ ਧਰਮ ਵਿਚ ਗੁਰੂ ਕਾਲ ਤੋਂ ਚਲੀ ਆ ਰਹੀ ਸੰਗੀਤ ਦੀ ਪ੍ਰਾਚੀਨ ਪਰੰਪਰਾ ਅਤੇ ਮਰਿਯਾਦਾ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਵਿਰਾਸਤ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੋੜਨ ਦੇ ਉਪਰਾਲੇ ਨਾਲ ਗੁਰਮਤਿ ਸੰਗੀਤ ਵਿਭਾਗ, ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਅਤੇ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ ਵਲੋਂ ਇਕ ਵਿਸ਼ੇਸ਼ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ 12-13 ਨਵੰਬਰ, 2021 ਨੂੰ ਸਵੇਰੇ 10.00 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਸੈਕਟਰ 34, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦੇ ਜੇਤੂਆਂ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਇਸ ਗੁਰਮਤਿ ਸਮਾਗਮ ਸਬੰਧੀ ਅੱਜ ਮੋਹਾਲੀ ਪ੍ਰੈਸ ਕਲੱਬ ਵਿਚ ਕੀਤੀ ਕਾਨਫਰੰਸ ਦੌਰਾਨ ਇਹ ਜਾਣਕਾਰੀ ਪ੍ਰਾਚੀਨ ਕਲਾ ਕੇਂਦਰ ਦੇ ਪ੍ਰਧਾਨ ਮਲਕੀਤ ਸਿੰਘ ਜੰਡਿਆਲਾ ਅਤੇ ਡਾਇਰੈਕਟਰ ਪ੍ਰੋਜੈਕਟ ਪਲਾਨਿੰਗ ਤੇ ਡਿਵੈਲਪਮੈਂਟ ਆਸ਼ੂਤੋਸ਼ ਮਹਾਜਨ ਨੇ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਪ੍ਰਾਚੀਨ ਕਲਾ ਕੇਂਦਰ ਅਤੇ ਗੁਰਮਤਿ ਸੰਗੀਤ ਸੁਸਾਇਟੀ ਚੰਡੀਗੜ੍ਹ ਵਲੋਂ ਰਾਗਮਈ ਅਤੇ ਕੇਵਲ ਬੋਲ ਅਲਾਪ ਅਤੇ ਬੋਲ ਤਾਨਾਂ ’ਤੇ ਆਧਾਰਿਤ ਕੇਂਦਰ ਦੇ 7ਵੇਂ ਗੁਰਮਤਿ ਸੰਗੀਤ ਸਮਾਗਮ ਦੇ ਰੂਪ ਵਿਚ ਰਾਗਮਈ ਕੀਰਤਨ ਦਰਬਾਰ ਦਾ ਆਯੋਜਨ 12 ਨਵੰਬਰ 2021 ਨੂੰ ਸ਼ਾਮ 4 ਤੋਂ 8 ਵਜੇ ਤੱਕ ਗੁ: ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਸੈਕਟਰ 34, ਚੰਡੀਗੜ੍ਹ ਵਿਖੇ ਗੁਰਮਤਿ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਜਦਕਿ 13 ਨਵੰਬਰ 2021 ਨੂੰ ਸਵੇਰੇ 10.00 ਵਜੇ 10ਵਾਂ ਸਰਬ ਭਾਰਤੀ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਜਾਵੇਗਾ। 

ਉਹਨਾਂ ਅੱਗੇ ਦਸਿਆ ਕਿ ਇਸ ਸਮਾਗਮ ਵਿਚ ਗੁਰਮਤਿ ਸੰਗੀਤ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾਵਾਂ ਦੇ 10 ਤੋਂ 24 ਸਾਲ ਉਮਰ ਵਰਗ ਵਿਦਿਆਰਥੀ ਸੀਨੀਅਰ ਅਤੇ ਜੂਨੀਅਰ ਵਰਗ ਵਿਚ ਭਾਗ ਲੈ ਸਕਣਗੇ। ਇਸ ਮੁਕਾਬਲੇ ਵਿਚ ਸੀਨੀਅਰ ਵਰਗ ਲਈ ਸਮੇਂ ਦੀ ਹੱਦ 7 ਤੋਂ 10 ਮਿੰਟ ਅਤੇ ਜੂਨੀਅਰ ਵਰਗ ਲਈ 6 ਤੋਂ 8 ਮਿੰਟ ਹੋਵੇਗੀ, ਜਦਕਿ ਜੇਤੂ ਅਤੇ ਸਰਵੋਤਮ ਪ੍ਰਤੀਯੋਗੀ ਨੂੰ ਗੋਲਡ ਅਤੇ ਸਿਲਵਰ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।

ਇਸ ਦੌਰਾਨ ਪ੍ਰਧਾਨ ਮਲਕੀਤ ਸਿੰਘ ਜੰਡਿਆਲਾ ਨੇ ਦਸਿਆ ਕਿ ਕੇਂਦਰ ਵਲੋਂ ਹਰ ਉਮਰ ਵਰਗ ਲਈ ਮੁਫਤ ਸੰਗੀਤ ਵਿਦਿਆ ਦੇਣ ਦੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਗਰੈਜੂਏਸ਼ਨ ਪੱਧਰ ਦਾ ਸੰਗੀਤ ਵਿਚ 4 ਸਾਲ ਦਾ ਡਿਪਲੋਮਾ ਅਤੇ ਐਮ.ਏ. ਪੱਧਰ ਲਈ 2 ਸਾਲ ਦਾ ਕੋਰਸ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ।

Saturday, October 30, 2021

ਪ੍ਰਾਚੀਨ ਕਲਾ ਕੇਂਦਰ ਵੱਲੋਂ ਗੀਤਾਂ ਦੀ ਸ਼ਾਮ ਦਾ ਆਯੋਜਨ

Saturday: 30th October 2021 at 7:31 pm

ਪ੍ਰਸਿੱਧ ਢੱਡ ਸਾਰੰਗੀ ਵਾਦਕ ਤੇ ਪੰਜਾਬੀ ਗਾਇਕ ਇੱਦੂ ਸ਼ਰੀਫ਼ ਨੂੰ ਯਾਦ ਕੀਤਾ


ਚੰਡੀਗੜ੍ਹ
//ਮੋਹਾਲੀ: 30 ਅਕਤੂਬਰ 2021: (ਗੁਰਜੀਤ ਬਿੱਲਾ//ਸੁਰ ਸਕਰੀਨ)::

ਪੁਰਾਣੇ ਸੰਗੀਤਕਾਰਾਂ ਨੂੰ ਯਾਦ ਕਰਨ ਦੀ ਗੱਲ ਹੋਵੇ ਜਾਂ ਫਿਰ ਨਵੇਂ ਸੰਗੀਤਕਾਰਾਂ ਨੂੰ ਜਨਮ ਦੇਣ ਅਤੇ ਉਹਨਾਂ ਦੀ ਕਲਾ ਨੂੰ ਨਿਖਾਰਨ ਦਾ ਮਾਮਲਾ ਹੋਵੇ ਤਾਂ ਪ੍ਰਾਚੀਨ ਕਲਾ ਕੇਂਦਰ ਛੇ ਦਹਾਕਿਆਂ ਤੋਂ ਵੀ ਲੰਮੇ ਸਮੇਂ ਤੋਂ ਨਿਰੰਤਰ ਸਰਗਰਮ ਹੈ। ਭਾਰਤੀ ਸੰਗੀਤ ਕਲਾ ਨੂੰ ਸਮਰਪਿਤ ਸੰਸਥਾ ਪ੍ਰਾਚੀਨ ਕਲਾ ਕੇਂਦਰ ਪਿਛਲੇ ਛੇ ਦਹਾਕਿਆਂ ਤੋਂ ਸੰਗੀਤਕ ਕਲਾਵਾਂ ਦੇ ਪ੍ਰਚਾਰ, ਪ੍ਰਸਾਰ ਅਤੇ ਪ੍ਰਸਾਰ ਦਾ ਸ਼ਾਨਦਾਰ ਕੰਮ ਲਗਾਤਾਰ ਕਰ ਰਿਹਾ ਹੈ। ਆਪਣੇ ਅਣਥੱਕ ਯਤਨਾਂ ਨਾਲ ਕੇਂਦਰ,  ਕਲਾ ਦੇ ਖੇਤਰ ਵਿੱਚ ਨਵੇਂ ਆਯਾਮ ਸਿਰਜ ਰਿਹਾ ਹੈ। ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਨੇ ਹਰ ਸਾਲ ਕਲਾ ਦੇ ਖੇਤਰ ਵਿੱਚ ਬਹੁਤ ਸਾਰੇ ਕਲਾਕਾਰਾਂ ਨੂੰ ਇੱਕ ਪਲੇਟਫਾਰਮ ਦੇ ਕੇ ਸਥਾਪਿਤ ਅਤੇ ਪ੍ਰਸਿੱਧ ਕਲਾਕਾਰਾਂ ਨੂੰ ਸਰੋਤਿਆਂ ਦੇ ਸਾਹਮਣੇ ਪੇਸ਼ ਕਰਦਾ ਹੈ। ਇਸੇ ਕੜੀ ਵਿੱਚ ਕੇਂਦਰ ਇੱਕ ਨਵੀਂ ਪਹਿਲ ਕਰਨ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੀ ਲਗਭਗ ਅਲੋਪ ਹੋ ਚੁੱਕੀ ਕਲਾ ਨੂੰ ਪ੍ਰਫੁੱਲਤ ਕਰਨ ਅਤੇ ਪ੍ਰਸਾਰਿਤ ਕਰਨ ਲਈ ਇੱਕ ਵਿਸ਼ੇਸ਼ ਸੰਗੀਤ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਪੁਰਾਤਨ ਸਾਰੰਗੀ ਵਾਦਕ ਅਤੇ ਗਾਇਕ ਮਰਹੂਮ  ਸ਼੍ਰੀ ਈਦੂ ਸ਼ਰੀਫ ਜੀ ਦੀ ਯਾਦ ਵਿੱਚ ਗੀਤਾਂ ਦੀ ਸ਼ਾਮ ਉਨ੍ਹਾਂ ਦੇ ਬੇਟੇ ਵਿੱਕੀ ਖਾਨ ਅਤੇ ਪੋਤੇ ਅਤੇ ਪੋਤੀਆਂ ਦੁਆਰਾ ਪੇਸ਼ ਕੀਤਾ ਗਿਆ।

ਇਹ ਪ੍ਰੋਗਰਾਮ ਕੇਂਦਰ ਦੇ ਮੋਹਾਲੀ ਕੰਪਲੈਕਸ ਸਥਿਤ ਡਾ.ਸ਼ੋਭਾ ਕੌਸਰ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਪ੍ਰਸਿੱਧ ਗਾਇਕਾ ਸਤਵਿੰਦਰ ਬਿੱਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਹ ਪ੍ਰੋਰਰਾਮ ਕੇੰਦਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ  ਦੇ ਸਾਂਝੇ ਪ੍ਰਯਾਸ ਸਦਕਾ ਆਯੋਜਿਤ ਕੀਤਾ ਗਿਆ। ਇਸ ਮੌਕੇ ਕੇਂਦਰ ਦੀ ਰਜਿਸਟਰਾਰ ਡਾ: ਸ਼ੋਭਾ ਕੌਸਰ, ਸਕੱਤਰ ਸਜਲ ਕੌਸਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਚੌਧਰੀ ਵੀ ਹਾਜ਼ਰ ਸਨ। 

ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ “ਮੈਨੂੰ ਪੰਜੇ ਚੋਰਾਂ ਤੋਂ ਬੱਚਾ ਲਿਆ ਨਾਨਕਾ” ਨਾਲ ਹੋਈ। ਇਸ ਤੋਂ ਬਾਅਦ ਰਾਗ ਗੌਰੀ ਵਿੱਚ "ਕਾਲੀ ਹੀਰ ਦੀ" ਪੇਸ਼ ਕੀਤੀ ਗਈ, ਜਿਸ ਦੇ ਬੋਲ ਸਨ "ਡੋਲੀ ਮੁਹਰੇ ਕੁਦਰਤ ਦੇ ਤਰਨੇ ਹੀਰ ਨੂੰ"।   

ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਬਾਬਾ ਬੁੱਲ੍ਹੇ ਸ਼ਾਹ ਦੁਆਰਾ ਰਚਿਤ "ਉਠ ਗਏ ਨੇ ਗਵਾਂਡੋ ਯਾਰ ਰੱਬਾ ਹੁਣ ਕੀ ਕਰੀਏ" ਸ਼ਾਮਲ ਸੀ। ਇਸ ਤੋਂ ਬਾਅਦ ਬਾਹੂ ਦੁਆਰਾ ਰਚਿਤ ਗੀਤ "ਇਹ ਤਨ ਮੇਰਾ ਚਸ਼ਮਾ ਹੋਵੇ ਤਾ ਮੈਂ ਮੁਰਸ਼ਦ ਦੇਖ ਨਾ ਰੱਜਾਂ " ਸੁਣਾਇਆ ਗਿਆ। ਇਸ ਤੋਂ ਬਾਅਦ ਵਿੱਕੀ ਖਾਨ ਦੇ ਬੱਚਿਆਂ ਵੱਲੋਂ ''ਦੁੱਲੇ ਦੀ ਵਾਰ'' ਪੇਸ਼ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ''ਮੇਰੂ ਨੇ ਢਾਹਾਂ ਮੇਰੀਆਂ'' ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਇਸ ਤੋਂ ਬਾਅਦ ਵਿੱਕੀ ਖਾਨ ਨੇ ਪੰਜਾਬ ਦੇ ਮਸ਼ਹੂਰ ਲੋਕ ਗੀਤ ''ਸੱਸੀ'' ਦੇ ਬੋਲ ''ਨਾ ਜਾ ਬਚੀਏ ਨੀ ਬਾਲੂ ਰੇਤ ਥੱਲਾਂ ਵੀ ਤਪਦੇ ਨੇ'' ਪੇਸ਼ ਕਰਕੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਤੋਂ ਬਾਅਦ ਬਾਰਿਸ ਸ਼ਾਹ ਦੁਆਰਾ ਰਚਿਤ ''ਜਦੋ ਇਸ਼ਕ ਕੇ ਕੰਮ ਨੂ ਹਥ ਲਾਈਏ'' ਪੇਸ਼ ਕਰਕੇ ਖੂਬ ਤਾੜੀਆਂ ਬਟੋਰੀਆਂ । ਉਪਰੰਤ ਬੱਚਿਆਂ ਵੱਲੋਂ ਰਚਿਤ ਗੀਤ ‘ਤੇਰੇ ਵਸਤੇ ਓ ਸੱਜਣਾ’ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਰਾਗ ਪੀਲੂ ਵਿੱਚ "ਹੀਰ ਦੀ ਕਾਲੀ" ਅਤੇ ਮਿਰਜ਼ਾ ਸਾਹਿਬਾ ਦੁਆਰਾ " ਪਹਿਲਾਂ ਵਰਗਾ ਨਾ ਮੇਰੇ ਵਿਚ ਮੋਹ ਸੱਜਣਾ ", ਤੋਂ ਬਾਅਦ "ਤੇਰਾ ਇਸ਼ਕ ਨਚੌਂਦਾ ਗਲੀ ਗਲੀ" ਪੇਸ਼ ਕੀਤਾ ਗਿਆ  ਪ੍ਰੋਗਰਾਮ ਦੇ ਅੰਤ ਵਿਚ "ਚਲ ਜ਼ਿੰਦੀਆ" ਪੇਸ਼ ਕੀਤਾ ਗਿਆ  । ਪ੍ਰੋਗਰਾਮ ਦੇ ਅੰਤ ਵਿੱਚ ਕਲਾਕਾਰਾਂ ਨੂੰ ਫੁੱਲਾਂ ਦੇ ਕੇ ਸਨਮਾਨਿਤ ਕੀਤਾ ਗਿਆ।

ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਪ੍ਰੋਗਰਾਮ ਸੀ ਜਿਸਨੇ ਸਿਆਸਤ ਦੇ ਰੌਲੇਗੌਲੇ ਵਿੱਚ ਰੂਹਾਨੀ ਗੀਤ ਸੰਗੀਤ ਵਾਲਿਆਂ ਸੁਰਾਂ ਛੇੜ ਕੇ ਇੱਕ ਅਲੌਕਿਕ ਜਿਹਾ ਮਾਹੌਲ ਸਿਰਜਿਆ ਜਿਹੜਾ ਰੂਹਾਂ ਵਾਲੇ ਮੇਲ ਦਾ ਸੀ। 

Monday, September 2, 2019

ਚਾਰ-ਪੰਜ ਸਾਲ ਹੀ ਉਮਰ ਹੁੰਦੀ ਹੈ ਮਾੜੇ ਗਾਣਿਆਂ ਦੀ--ਸੰਜੀਵਨ

 ਅਸ਼ਲੀਲ,ਹਿੰਸਕ ਅਤੇ ਨਸ਼ਿਆਂ ਵਾਲੇ ਗਾਣਿਆਂ ਨੇ ਲਾਇਆ ਸਮਾਜ ਨੂੰ ਖੋਰਾ 

ਚੰਡੀਗੜ੍ਹ//ਮੋਹਾਲੀ: 8 ਫਰਵਰੀ 2019: (ਸੁਰ ਸਕਰੀਨ ਬਿਊਰੋ):: 
ਬੇਸ਼ਕ ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਦਾ ਗੁਣਗਾਣ ਕਰਦੇ ਗਾਇਕਾਂ ਦੀ ਮਿਆਦ ਚਾਰ-ਪੰਜ ਸਾਲ ਹੀ ਹੁੰਦੀ ਹੈ ਅਤੇ ਗੀਤ ਚਾਰ-ਪੰਜ ਮਹੀਨੇ ਹੀ ਸੁਣਾਈ/ਦਿਖਾਈ ਦਿੰਦੇ ਹਨ ਪਰ ਇਸ ਕਿਸਮ ਦੇ ਗਾਇਕਾਂ ਅਤੇ ਗੀਤਾਂ ਵੱਲੋਂ ਕੀਤੇ ਸਭਿਆਚਾਰ ਅਤੇ ਸਮਾਜਿਕ ਕਦਰਾ-ਕੀਮਤਾ ਦੇ ਘਾਣ ਅਤੇ ਨੌਜਵਾਨੀ ਦੀ ਸੋਚ-ਸਮਝ ਦੇ ਨੁਕਸਾਨ ਦੀ ਪੂਰਤੀ ਲਈ ਚਾਲੀ-ਪੰਜਾਹ ਸਾਲ ਲੱਗ ਜਾਣਗੇ।
ਇਹ ਰਾਏ ਪ੍ਰਗਟ ਕਰਦੇ ਹੋਏ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਕਿ  ਬੁੱਲਟ, ਅਰਮਾਨੀ, ਗੁੱਚੀ, ਜੈਗੁਆਰ ਵਰਗੀਆ ਮਹਿੰਗੇ ਬ੍ਰਾਂਡਾ ਦੀ ਆਪਣੇ ਗੀਤਾਂ ਵਿਚ ਭਰਪੂਰ ਇਸ਼ਤਿਹਾਰ ਬਾਜ਼ੀ /ਇਸਤੇਮਾਲ ਕਰਨਾ, ਹਥਿਆਰ/ਅਸਲੇ ਨੂੰ ਖੁਲੇਆਮ ਵਰਤਣਾਂ, ਨਸ਼ੇ-ਪੱਤੇ ਅਤੇ ਦਾਰੂ-ਸ਼ਾਰੂ ਦਾ ਸੇਵਣ ਕਰਕੇ ਬੁੱਕਣਾ, ਧੀਆਂ-ਭੈਣਾਂ ਨੂੰ ਬੇਇਜ਼ਤ ਤੇ ਜ਼ਲੀਲ ਕਰਨਾ ਆਮ ਚਲਣ ਹੈ। 
ਇਸ ਵਰਤਾਰੇ ਨੂੰ ਜਾਰੀ ਰੱਖਣ ਵਿਚ ਕੇਵਲ ਗਾਇਕ ਹੀ ਨਹੀਂ, ਗਾਇਕਾਵਾਂ ਵੀ ਭਰਪੂਰ ਹਿੱਸੇਦਾਰੀ ਪਾ ਰਹੀ ਹਨ। ਬਜ਼ਾਰ ਨੇ ਬਹੁਤੇ ਗਾਇਕਾਂ/ਗੀਤਕਾਰਾਂ ਨੂੰ ਵੀ ਹੁਣ ਬਜ਼ਾਰੂ ਬਣਾ ਦਿਤਾ ਹੈ। ਬੇਸ਼ਕ ਸਮਾਜ ਦੀਆਂ ਮੁੱਢਲੀਆ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਹਨ। ਜੇ ਸਮਾਜ ਅਤੇ ਨੌਜਵਾਨੀ ਜ਼ਹਿਨੀ ਤੌਰ ’ਤੇ ਬਿਮਾਰ,ਅਪਾਹਜ ਅਤੇ ਕੰਗਾਲ ਹੋ ਜਾਵੇਗੀ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ, ਚੰਨ ਤਾਰਿਆਂ ਦੇ ਭੇਦ ਪਾ ਲਈਏ, ਜ਼ਮੀਨ-ਅਸਮਾਨ ਖੰਗਾਲ ਸੁੱਟੀਏ ਸਭ ਅਰਥਹੀਣ ਹੈ।  
  ਸੰਜੀਵਨ ਸਿੰਘ ਦੀ ਇਹ ਚੇਤਾਵਨੀ ਬਹੁਤ ਡੂੰਘੇ ਸੰਕੇਤ ਦੇਂਦੀ ਹੈ ਜਿਹਨਾਂ ਨੂੰ ਸਮਝਣਾ ਜ਼ਰੂਰੀ ਹੈ। ਇਸ ਤੱਥ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਜਦੋਂ ਤੱਕ ਸਭਨਾਂ ਨੂੰ ਇਨਸਾਫ ਨਹੀਂ ਮਿਲਦਾ, ਮੁਢਲੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਥਾਣਿਆਂ ਅਤੇ ਕਚਹਿਰੀਆਂ ਵਿੱਚੋਂ ਚਹੇਤੇ ਇਨਸਾਫ ਵਾਲੇ ਹੀਲੇ ਵਸੀਲੇ ਨਹੀਂ ਹੁੰਦੇ ਉਦੋਂ ਤੱਕ ਅਸੀਂ ਲੋਕਾਂ ਦੇ ਜ਼ਹਿਨ ਨਹੀਂ ਬਦਲ ਸਕਦੇ। ਜਿਊਣਾ ਮੌੜ ਨੂੰ ਨਾਇਕ ਮੰਨਣ ਦਾ ਰੁਝਾਨ ਜੇ ਅੱਜ ਇਸ ਯੁਗ ਵਿਚ ਵੀ ਕਾਇਮ ਹੈ ਤਾਂ ਬਹੁਤ ਕੁਝ ਸੋਚਣ ਦੀ ਲੋੜ ਹੈ। 

Friday, April 18, 2014

In memory of Kalyan Kaur (Punjab Screen group)

Shabad keertan and Ardaas on April 20 2014 at 12:00 Noon
ਪਹਿਲੀ ਬਰਸੀ ਮੌਕੇ 20 ਅਪ੍ਰੈਲ 2014 ਨੂੰ ਭੋਗ ਤੋਂ ਬਾਅਦ ਦੁਪਹਿਰ 12 ਵਜੇ  ਸ਼ਬਦ ਕੀਰਤਨ ਅਤੇ ਅਰਦਾਸ  
ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ 10 ਜੁਲਾਈ 2013 ਨੂੰ ਸਾਥੋਂ ਲਈ ਵਿਛੜ ਗਈ ਸੀ। ਮੁਸੀਬਤਾਂ ਦੇ ਦੌਰ ਅਤੇ ਗਮਾਂ ਦੀ ਰਾਤ ਵਿੱਚ ਉਸਦਾ ਸਾਥ ਇੱਕ ਮਸ਼ਾਲ ਵਾਂਗ ਸੀ।
​ਸਵਾਰਥਾਂ ਦੀ ਤਿਲਕਣਬਾਜ਼ੀ ਅਤੇ ਚਾਲਬਾਜ਼ੀਆਂ ਨਾਲ ਭਰੇ ਸਾਜਿਸ਼ੀ ਮਾਹੌਲ ਵਿੱਚ ਉਸਦਾ ਸਾਥ ਇੱਕ ਸਹਾਰੇ ਵਾਂਗ ਵੀ ਸੀ ਅਤੇ ਇੱਕ ਚਾਨਣ ਮੁਨਾਰੇ ਵਾਂਗ ਵੀ। ਉਸਦੇ ਤੁਰ ਜਾਣ ਮਗਰੋਂ ਉਸਦੀਆਂ ਯਾਦਾਂ ਦੇ ਚਾਨਣ ਨੂੰ ਹੋਰ ਵਧਾਉਣ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ 18 ਅਪ੍ਰੈਲ 2014 ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਦੁੱਖ ਭੰਜਨ ਸਾਹਿਬ, ਲੀਸਾ ਮਾਰਕੀਟ, ਨਿਊ ਕੁੰਦਨ ਪੁਰੀ ਸਿਵਲ ਲਾਈਨਜ਼, ਲੁਧਿਆਣਾ ਵਿਖੇ ਕੀਤਾ  ਗਿਆ ਹੈ ਜਿਸਦਾ ਭੋਗ  20 ਅਪ੍ਰੈਲ 2014 ਨੂੰ ਸਵੇਰੇ ਦਸ ਵਜੇ ਪਾਇਆ ਜਾਣਾ ਹੈ। ਇਸਤੋਂ ਬਾਅਦ ਰੱਬੀ ਬਾਣੀ ਦਾ ਕੀਰਤਨ ਵੀ ਹੋਵੇਗਾ। ਗੁਰਬਾਣੀ ਦੇ  ਪਾਵਨ ਸ਼ਬਦਾਂ ਦੀ ਇਹ ਅਲੌਕਿਕ ਸ਼ਕਤੀ ਸਦੀਆਂ ਤੋਂ ਸ਼ਕਤੀ ਦਾ ਸੋਮਾ ਬਣਦੀ ਆਈ ਹੈ। ਸ਼ਾਇਦ ਇਸ ਪਾਠ ਨਾਲ ਸਾਡੇ ਮਨਾਂ ਨੂੰ ਵੀ ਕੁਝ ਤਾਕ਼ਤ ਮਿਲ ਸਕੇ। ਸ਼ਾਇਦ ਸਾਡਾ ਦਿਲ ਦਿਮਾਗ ਵੀ ਕਿਰਪਾ ਅਤੇ ਸਹਿਨਸ਼ੀਲਤਾ ਦੇ ਇਸ ਮਹਾਂ ਸਮੁੰਦਰ ਵਿੱਚ ਇੱਕ ਖੁੱਲਾ ਬਰਤਨ ਬਣਕੇ ਉਤਰ ਸਕੇ। ਇਸ ਮੌਕੇ ਤੇ ਤੁਹਾਡੀ ਮੌਜੂਦਗੀ ਨਾਲ ਸਾਰੇ ਪਰਿਵਾਰ ਨੂੰ ਇੱਕ ਹੋਂਸਲਾ ਵੀ ਮਿਲੇਗਾ। ਨਿਮਰਤਾ ਸਾਹਿਤ ਬੇਨਤੀ ਹੈ ਕਿ ਹੋ ਸਕੇ ਤਾਂ ਸਮਾਂ ਜਰੁਰ ਕਢਣਾ। ਵਧ ਤੋਂ ਵਧ ਲੇਟ ਹੋ ਕੇ ਵੀ ਬਾਅਦ ਦੁਪਹਿਰ ਇੱਕ ਵਜੇ ਤੋਂ ਪਹਿਲਾਂ ਪਹਿਲਾਂ ਸਮਾਪਤੀ ਕਰ ਜਾਏਗੀ ਤਾਂਕਿ ਦੂਰ ਦੁਰਾਡਿਓਂ ਆਉਣ ਵਾਲੇ ਸੱਜਣ ਸਨੇਹੀ ਵੇਲੇ ਸਿਰ ਘਰਾਂ ਨੂੰ ਪਰਤ ਸਕਣ।
ਤੁਹਾਡੀ ਉਡੀਕ ਵਿੱਚ,
ਰੈਕਟਰ ਕਥੂਰੀਆ: ਗਰੁੱਪ ਸੰਪਾਦਕ;  

ਪੰਜਾਬ ਸਕਰੀਨ (ਹਿੰਦੀ, ਪੰਜਾਬੀ ਅਤੇ ਅੰਗ੍ਰੇਜ਼ੀ)

Saturday, August 10, 2013

मुझे तेरी मोहब्बत का सहारा मिल गया होता

ਗੀਤ: ਮੁਝੇ ਤੇਰੀ ਮੋਹੱਬਤ ਕਾ ਸਹਾਰਾ ਮਿਲ ਗਿਆ ਹੋਤਾ 

गीत मुझे तेरी मोहब्बत का सहारा मिल गया होता 

Movie: Aap Aaye Bahaar Aayi (1971)                       फिल्म: आप आये बहार आई
# Singer(s): Mohammad Rafi, Lata Mangeshkar      गायक: लता मंगेशकर, मोहम्मद रफ़ी
# Music Director: Laxmikant, Pyarelal                        संगीत: लाक्स्मिकांत-प्यारेलाल
# Lyricist: Anand Bakshi                                              गीत:   आनंद बक्षी
# Actors/Actresses: Rajendra Kumar, Sadhana       अदाकार//अदाकारा: राजेन्द्र//कुमार साधना 

ਨਹੀਂ ਰਹੀ
ਪੰਜਾਬ ਸਕਰੀਨ ਦੀ
ਸਰਗਰਮ ਸੰਚਾਲਿਕਾ
ਕਲਿਆਣ ਕੌਰ
 
दिलशाद था के फूल खिलेंगे बहार में 
मारा गया गरीब इसी ऐतबार में 
मुझे तेरी मोहब्बत का सहारा मिल गया होता-(2)
अगर तूफान नहीं आता, किनारा मिल गया होता)-(2)
मुझे तेरी मोहब्बत का सहारा मिल गया होता 

ना था मंज़ूर किस्मत को, ना थी मर्ज़ी बहारों की 
नहीं तो इस गुलिस्तान में-2, कमी थी क्या नज़ारों की 
मेरी नज़रो को भी कोई नज़ारा मिल गया होता 
अगर तूफान नहीं आता, किनारा मिल गया होता 

मुझे तेरी मोहब्बत का सहारा मिल गया होता 
ख़ुशी से अपनी आँखो को मैं अश्को से भिगो लेता 
मेरे बदले तू हस लेगी - 2, तेरे बदले मैं रो लेता 
मुझे ऐ काश तेरा दर्द सारा मिल गया होता 
अगर तूफान नहीं आता, किनारा मिल गया होता 

मुझे तेरी मोहब्बत का सहारा मिल गया होता 
मिली है चांदनी दिन को, यह उनकी अपनी किस्मत है 
मुझे अपने मुक़द्दर से - 2, फ़क़त इतनी शिकायत है 
मुझे टुटा हुआ कोई सितारा मिल गया होता 
अगर तूफान नहीं आता, किनारा मिल गया होता 
मुझे तेरी मोहब्बत का सहारा मिल गया होता 

Friday, August 9, 2013

ਕਾਲਜਾਂ 'ਚ ਛਾਇਆ ਤੀਜ ਦਾ ਜੋਸ਼ ਅਤੇ ਉਤਸ਼ਾਹ

ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ 'ਚ ਹੋਇਆ ਰੰਗਾਰੰਗ ਪ੍ਰੋਗਰਾਮ 
ਲੁਧਿਆਣਾ, 8 ਅਗਸਤ (ਰੈਕਟਰ ਕਥੂਰੀਆ): ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣਾ ਦੇ ਪੁਰਾਣੇ ਕਾਲਜਾਂ ਵਿੱਚੋਂ ਇੱਕ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ਵਿਖੇ ਖੁਸ਼ੀਆਂ ਅਤੇ ਸੱਭਿਆਚਾਰਕ ਰੰਗਾਂ ਨਾਲ ਵਿਰਾਸਤ ਅਤੇ ਪ੍ਰੰਪਰਾਵਾਂ ਨਾਲ ਸਮਾਜ ਦੀ ਸਾਂਝ ਨੂੰ ਹੋਰ ਪਕੇਰਾ ਕਰਨ ਵਾਲਾ ਤੀਆਂ ਦਾ ਤਿਓਹਾਰ ਮਨਾਉਣ ਲਈ ਇੱਕ ਵਿਸ਼ੇਸ਼ ਆਯੋਜਨ ਕਰਾਇਆ ਗਿਆ 'ਰੁੱਤ ਨੱਚਣ ਦੀ ਆਈ' ਨਾਂਅ ਹੇਠ ਕਰੇ ਗਏ ਇਸ ਸਮਾਗਮ ਵਿਚ ਰੰਗ ਬਿਰੰਗੇ ਪਹਿਰਾਵਿਆਂ ਵਿਚ ਸਜੀਆਂ, ਟਹਿਕਦੇ ਚਿਹਰਿਆਂ ਤੇ ਖਣਕਦੇ ਹਾਸਿਆਂ ਨਾਲ ਲਬਰੇਜ਼ ਵਿਦਿਆਰਥਣਾਂ ਨੇ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਾਏ ਸਮਾਗਮ ਵਿਚ ਕਰਵਾਏ ਵੱਖ ਵੱਖ ਮੁਕਾਬਿਲਆਂ ਵਿਚ ਮਿਸ ਫਰੈਸ਼ਰ ਐਸ਼ਵਰਿਆ ਚੁਣੀ ਗਈ ਸ਼ਿਫ਼ਾਲੀ ਨੂੰ ਪਹਿਲੀ ਉਪ ਜੇਤੂ ਅਤੇ ਹਰਪ੍ਰੀਤ ਕੌਰ ਨੂੰ ਦੂਜੀ ਉਪ ਜੇਤੂ ਐਲਾਨਿਆ ਗਿਆ"ਤੀਆਂ ਦੀ ਰਾਣੀ" ਦਾ ਖਿਤਾਬ ਅਰਸ਼ਦੀਪ ਕੌਰ ਨੇ ਜਿੱਤਿਆ ਅਤੇ ਹਰਮਨਦੀਪ ਨੂੰ ਮਿਸ ਪੰਜਾਬਣ, ਨਵਦੀਪ ਕੌਰ ਨੂੰ ਮਿਸ ਮਜਾਜਣ ਚੁਣਿਆ ਗਿਆ ਜਦਕਿ ਸੁਖਪ੍ਰੀਤ ਕੌਰ, ਗਰਿਮਾ ਅਤੇ ਗੁਰਲੀਨ ਕੌਰ ਨੇ ਵੀ ਵੱਖ-ਵੱਖ ਮੁਕਾਬਲੇ ਜਿੱਤੇ ਪਿ੍ੰਸੀਪਲ ਡਾ: ਪ੍ਰਵੀਨ ਕੌਰ ਚਾਵਲਾ, ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਕੰਵਲਇੰਦਰ ਸਿੰਘ ਠੇਕੇਦਾਰ ਅਤੇ ਸਮੂਹ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ| ਕਾਲਜ ਦੀ ਪ੍ਰਿੰਸਿਪਲ ਪ੍ਰਵੀਨ ਕੌਰ ਚਾਵਲਾ ਨੇ ਨਵੀਆਂ ਵਿਦਿਅਰ੍ਥ੍ਨਨ ਦੇ ਬੈਚ ਨੂੰ ਜੀ ਆਇਆਂ ਵੀ ਆਖਿਆ ਅਤੇ ਅੱਜ ਦੇ ਇਸ ਅਤਿ ਆਧੁਨਿਕ ਯੁਗ ਵਿੱਚ ਤੀਜ ਦੇ ਮਹੱਤਵ ਅਤੇ ਇਸਦੀ ਪ੍ਰਸੰਗਿਕਤਾ ਬਾਰੇ ਵੀ ਚਾਨਣਾ ਪਾਇਆ। ਤੇਜਿੰਦਰ ਕੌਰ ਅਤੇ ਉਸਦੀ ਟੀਮ ਨੇ ਆਪਣੀ ਸ਼ਾਨਦਾਰ ਐਂਕਰਿੰਗ ਨਾਲ ਪੂਰੇ ਸਮਾਰੋਹ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦਿਲਚਸਪੀ ਦੀ ਮਜਬੂਤ ਤੰਦ ਨਾਲ ਬੰਨੀ ਰੱਖਿਆ।

ਬੜੇ ਹੀ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਤੀਜ ਦਾ ਤਿਓਹਾਰ 

ਕਾਲਜਾਂ 'ਚ ਛਾਇਆ ਤੀਜ ਦਾ ਜੋਸ਼ ਅਤੇ ਉਤਸ਼ਾਹ

ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!

ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

ਨਹੀਂ ਹੋ ਸਕੀ ਵੀਡੀਓ ਕਾਨਫਰੰਸਿੰਗ ਰਾਹੀਂ ਭਾਈ ਹਵਾਰਾ ਦੀ ਪੇਸ਼ੀ