Friday, April 18, 2014

In memory of Kalyan Kaur (Punjab Screen group)

Shabad keertan and Ardaas on April 20 2014 at 12:00 Noon
ਪਹਿਲੀ ਬਰਸੀ ਮੌਕੇ 20 ਅਪ੍ਰੈਲ 2014 ਨੂੰ ਭੋਗ ਤੋਂ ਬਾਅਦ ਦੁਪਹਿਰ 12 ਵਜੇ  ਸ਼ਬਦ ਕੀਰਤਨ ਅਤੇ ਅਰਦਾਸ  
ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ 10 ਜੁਲਾਈ 2013 ਨੂੰ ਸਾਥੋਂ ਲਈ ਵਿਛੜ ਗਈ ਸੀ। ਮੁਸੀਬਤਾਂ ਦੇ ਦੌਰ ਅਤੇ ਗਮਾਂ ਦੀ ਰਾਤ ਵਿੱਚ ਉਸਦਾ ਸਾਥ ਇੱਕ ਮਸ਼ਾਲ ਵਾਂਗ ਸੀ।
​ਸਵਾਰਥਾਂ ਦੀ ਤਿਲਕਣਬਾਜ਼ੀ ਅਤੇ ਚਾਲਬਾਜ਼ੀਆਂ ਨਾਲ ਭਰੇ ਸਾਜਿਸ਼ੀ ਮਾਹੌਲ ਵਿੱਚ ਉਸਦਾ ਸਾਥ ਇੱਕ ਸਹਾਰੇ ਵਾਂਗ ਵੀ ਸੀ ਅਤੇ ਇੱਕ ਚਾਨਣ ਮੁਨਾਰੇ ਵਾਂਗ ਵੀ। ਉਸਦੇ ਤੁਰ ਜਾਣ ਮਗਰੋਂ ਉਸਦੀਆਂ ਯਾਦਾਂ ਦੇ ਚਾਨਣ ਨੂੰ ਹੋਰ ਵਧਾਉਣ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ 18 ਅਪ੍ਰੈਲ 2014 ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਦੁੱਖ ਭੰਜਨ ਸਾਹਿਬ, ਲੀਸਾ ਮਾਰਕੀਟ, ਨਿਊ ਕੁੰਦਨ ਪੁਰੀ ਸਿਵਲ ਲਾਈਨਜ਼, ਲੁਧਿਆਣਾ ਵਿਖੇ ਕੀਤਾ  ਗਿਆ ਹੈ ਜਿਸਦਾ ਭੋਗ  20 ਅਪ੍ਰੈਲ 2014 ਨੂੰ ਸਵੇਰੇ ਦਸ ਵਜੇ ਪਾਇਆ ਜਾਣਾ ਹੈ। ਇਸਤੋਂ ਬਾਅਦ ਰੱਬੀ ਬਾਣੀ ਦਾ ਕੀਰਤਨ ਵੀ ਹੋਵੇਗਾ। ਗੁਰਬਾਣੀ ਦੇ  ਪਾਵਨ ਸ਼ਬਦਾਂ ਦੀ ਇਹ ਅਲੌਕਿਕ ਸ਼ਕਤੀ ਸਦੀਆਂ ਤੋਂ ਸ਼ਕਤੀ ਦਾ ਸੋਮਾ ਬਣਦੀ ਆਈ ਹੈ। ਸ਼ਾਇਦ ਇਸ ਪਾਠ ਨਾਲ ਸਾਡੇ ਮਨਾਂ ਨੂੰ ਵੀ ਕੁਝ ਤਾਕ਼ਤ ਮਿਲ ਸਕੇ। ਸ਼ਾਇਦ ਸਾਡਾ ਦਿਲ ਦਿਮਾਗ ਵੀ ਕਿਰਪਾ ਅਤੇ ਸਹਿਨਸ਼ੀਲਤਾ ਦੇ ਇਸ ਮਹਾਂ ਸਮੁੰਦਰ ਵਿੱਚ ਇੱਕ ਖੁੱਲਾ ਬਰਤਨ ਬਣਕੇ ਉਤਰ ਸਕੇ। ਇਸ ਮੌਕੇ ਤੇ ਤੁਹਾਡੀ ਮੌਜੂਦਗੀ ਨਾਲ ਸਾਰੇ ਪਰਿਵਾਰ ਨੂੰ ਇੱਕ ਹੋਂਸਲਾ ਵੀ ਮਿਲੇਗਾ। ਨਿਮਰਤਾ ਸਾਹਿਤ ਬੇਨਤੀ ਹੈ ਕਿ ਹੋ ਸਕੇ ਤਾਂ ਸਮਾਂ ਜਰੁਰ ਕਢਣਾ। ਵਧ ਤੋਂ ਵਧ ਲੇਟ ਹੋ ਕੇ ਵੀ ਬਾਅਦ ਦੁਪਹਿਰ ਇੱਕ ਵਜੇ ਤੋਂ ਪਹਿਲਾਂ ਪਹਿਲਾਂ ਸਮਾਪਤੀ ਕਰ ਜਾਏਗੀ ਤਾਂਕਿ ਦੂਰ ਦੁਰਾਡਿਓਂ ਆਉਣ ਵਾਲੇ ਸੱਜਣ ਸਨੇਹੀ ਵੇਲੇ ਸਿਰ ਘਰਾਂ ਨੂੰ ਪਰਤ ਸਕਣ।
ਤੁਹਾਡੀ ਉਡੀਕ ਵਿੱਚ,
ਰੈਕਟਰ ਕਥੂਰੀਆ: ਗਰੁੱਪ ਸੰਪਾਦਕ;  

ਪੰਜਾਬ ਸਕਰੀਨ (ਹਿੰਦੀ, ਪੰਜਾਬੀ ਅਤੇ ਅੰਗ੍ਰੇਜ਼ੀ)