Monday, January 19, 2026

ਜੈਸਮੀਨ ਅਖਤਰ ਉਚੇਚੀ ਪੁੱਜੀ ਆਪਣੇ ਲੁਧਿਆਣਾ ਵਾਲੇ ਕਾਲਜ ਵਿੱਚ

MTSM College  on Tuesday 19th January 2026 at 2:38 PM Regarding Jasmeen Akhtar:Visit

ਪ੍ਰਿੰਸੀਪਲ ਅਤੇ ਸਟਾਫ ਨੇ ਕੀਤਾ ਪ੍ਰਸਿੱਧ ਗਾਇਕਾ ਦਾ ਨਿੱਘਾ ਸਵਾਗਤ 


ਲੁਧਿਆਣਾ
: 19 ਜਨਵਰੀ 2026: (ਮੀਡੀਆ ਲਿੰਕ32//ਸੁਰ ਸਕਰੀਨ ਡੈਸਕ)::

ਜੈਸਮੀਨ ਅਖਤਰ ਦੀ ਫਾਈਲ ਫੋਟੋ 
ਮਾਸਟਰ ਤਾਰਾ ਸਿੰਘ ਮੈਮਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਪ੍ਰਸਿੱਧ ਗਾਇਕਾ ਅਤੇ ਕਾਲਜ ਦੀ ਪੂਰਵ ਵਿਦਿਆਰਥਣ ਜੈਸਮੀਨ ਅਖਤਰ ਨੇ ਉਚੇਚੇ ਤੌਰ 'ਤੇ ਕੀਤੀ ਸ਼ਿਰਕਤ। ਕਈ ਸਾਲ ਪਹਿਲਾਂ ਇਸੇ ਕਾਲਜ ਵਿੱਚ ਪੜ੍ਹਦਿਆਂ ਸ਼ਾਇਦ ਉਸਨੂੰ ਵੀ ਇਸ ਗੱਲ ਦਾ ਚਿੱਤ ਚੇਤਾ ਨਹੀਂ ਹੋਣਾ ਕਿ ਕਿਸੇ ਦਿਨ ਉਹ ਆਪਣੇ ਹੀ ਕਾਲਜ ਵਿੱਚ ਕਿਸੇ ਖਾਸ ਮਹਿਮਾਨ ਵੱਜੋਂ ਪੁੱਜੇਗੀ। ਇਹ ਉਹੀ ਗਾਇਕਾ ਹੈ ਜਿਹੜੀ ਆਪਣੇ ਬਹੁਤ ਸੀ ਗੀਤਾਂ ਕਾਰਣ   ਪ੍ਰਸਿੱਧੀ ਦੀਆਂ ਬੁਲੰਦੀਆਂ ਤੇ ਪਹੁੰਚੀ ਹੋਈ ਹੈ।

ਲੁਧਿਆਣਾ ਦੇ ਪੁਰਾਣੇ ਅਤੇ ਪ੍ਰਸਿੱਧ ਵਿਦਿਅਕ ਸੰਸਥਾਨ ਮਾਸਟਰ ਤਾਰਾ ਸਿੰਘ ਮੈਮਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿਖੇ ਪ੍ਰਸਿੱਧ ਗਾਇਕਾ ਅਤੇ ਕਾਲਜ ਦੀ ਪੂਰਵ ਵਿਦਿਆਰਥਣ ਜੈਸਮੀਨ ਅਖਤਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਅਤੇ ਬਾਕੀ ਸਟਾਫ ਨੇ ਫ਼ੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਆਪਣੀ ਇਸ ਪੁਰਾਣੀ ਵਿਦਿਆਰਥਣ ਅਤੇ ਮੌਜੂਦਾ ਖਾਸ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। 

ਜੈਸਮੀਨ ਨੇ ਕਾਲਜ ਦੇ ਵਿਹੜੇ ਅੰਦਰ ਆਪਣੇ  ਗੀਤਾਂ ਰਾਹੀਂ ਵਿਦਿਆਰਥਣਾਂ ਨੂੰ ਕਾਫੀ ਦੇਰ ਤੱਕ ਮੰਤਰ ਮੁਗਧ ਕੀਤਾ ਅਤੇ ਵਧੀਆ ਸਮਾਂ ਬੰਨ੍ਹਿਆ। ਕਾਲਜ ਪ੍ਰਿੰਸੀਪਲ ਡਾ.ਕਿਰਨਦੀਪ ਕੌਰ,ਕਾਲਜ ਦੇ ਪ੍ਰਧਾਨ ਸ. ਸਵਰਨ ਸਿੰਘ, ਸਕਤੱਰ ਸ. ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ  ਸਾਹਿਬਾਨਾਂ ਨੇ ਜੈਸਮੀਨ ਦੀ ਪ੍ਰਾਪਤੀ ਲਈ ਉਹਨਾਂ ਨੂੰ ਵਧਾਈ ਦਿੱਤੀ ਅਤੇ ਅਗਲੇਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। 

No comments:

Post a Comment