Showing posts with label Songs. Show all posts
Showing posts with label Songs. Show all posts

Friday, December 10, 2021

ਮਾਵੀ ਸਿੰਘ ਦੇ ਨਵੇਂ ਗਾਣਿਆ ਦੀ ਸ਼ੂਟਿੰਗ ਦਾ ਕੰਮ ਜ਼ੋਰਾਂ ਤੇ

10th December 2021 at 6:59 PM

ਇਕ ਗਾਣੇ ਦੀ ਸ਼ੂਟਿੰਗ ਝੰਬਾਲਾ ਪਿੰਡ ਵਿਖੇ ਕੀਤੀ ਗਈ

ਗਾਣੇ ਦੀ ਸ਼ੂਟਿੰਗ ਦੌਰਾਨ ਸਟਾਰ ਕਾਸਟ ਟੀਮ ਦੇ ਮੈਬਰ 

ਮੋਹਾਲੀ: 10 ਦਸੰਬਰ 2021(ਗੂਰਜੀਤ ਬਿੱਲਾ//ਸੁਰ ਸਕਰੀਨ)::

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗਾਇਕ,ਗੀਤਕਾਰ ਸੰਗੀਤਕਾਰ ਵਜੋ ਜਾਣੇ ਜਾਂਦੇ ਅਤੇ ਇੰਸਟਾਗ੍ਰਾਮ ਤੇ ਆਪਣੇ ਡਾਇਲਾਗ ਲਈ ਅਦਾਕਾਰ ਮਸ਼ਹੂਰ ਮਾਵੀ ਸਿੰਘ ਦੇ ਨਵੇਂ ਗਾਣਿਆਂ ਦੀ ਸ਼ੂਟਿੰਗ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। 

ਇਸ ਸੰਬੰਧੀ ਜਾਣਕਾਰੀ ਦਿੰਦਿਆ ਮਾਵੀ ਸਿੰਘ ਦੇ ਮੈਨੇਜਰ ਅਵਤਾਰ ਸਿੰਘ ਨੇ ਦੱਸਿਆ ਕਿ ਮਾਵੀ ਸਿੰਘ ਬੈਨਰ ਤੇ ਰਿਲੀਜ਼ ਹੋਣ ਵਾਲੇ ਪੰਜਾਬੀ ਗਾਣਿਆਂ ਦੀ ਸ਼ੂਟਿੰਗ ਦਾ ਕੰਮ ਪੰਜਾਬ ਦੇ ਵੱਖ ਵੱਖ ਥਾਵਾਂ,ਦੂਸਰੇ ਰਾਜਾਂ ਅਤੇ ਕੁਝ ਗਾਣਿਆਂ ਦੀ ਸ਼ੂਟਿੰਗ ਵਿਦੇਸ਼ਾਂ ਵਿੱਚ ਵੀ ਕੀਤੀ ਜਾਵੇਗੀ।  ਉਨਾਂ ਦੱਸਿਆ ਇਸੇ ਪ੍ਰਾਜੈਕਟ ਤਹਿਤ ਇਕ ਗਾਣੇ ਦੀ ਸ਼ੂਟਿੰਗ ਝੰਬਾਲਾ ਪਿੰਡ ਵਿਖੇ ਕੀਤੀ ਗਈ ਜੋ ਕਿ ਗਾਇਕ ਬਾਜ ਸਿੰਘ ਦਾ ਆਪਣਾ ਪਲੇਠਾ ਗਾਣਾ ਹੈ। ਇਸ ਗੀਤ ਦੇ ਬੋਲ ਮਾਵੀ ਸਿੰਘ ਦੀ ਕਲਮ ਤੋਂ ਉਪਜੇ ਹਨ ਅਤੇ ਮਾਵੀ ਸਿੰਘ ਵਲੋ ਹੀ ਗਾਣੇ ਨੂੰ  ਸੰਗੀਤ ਚ ਪਰੋਇਆ ਗਿਆ ਹੈ। 

ਇਹ ਗਾਣਾ ਡਾਇਰੈਕਟਰ ਆਰ ਦੀਪ ਵਲੋ  ਡਾਇਰੈਕਟ ਕੀਤਾ ਗਿਆ ਹੈ ਜਦਕਿ ਗਾਣੇ ਵਿੱਚ ਪ੍ਰਮੁੱਖ ਮਾਡਲ ਦੀ ਭੂਮਿਕਾ ਦੇ ਵਿੱਚ ਬਾਜ਼ ਸਿੰਘ,ਮਾਡਲ ਪ੍ਰੀਤੀ ਅਰੋੜਾ ਅਤੇ ਮਾਡਲ ਤਿਲਕ ਰਾਜ ਨੇ ਬਾਖ਼ੂਬੀ ਨਿਭਾਇਆ ਹੈ। ਇਸ ਗਾਣੇ ਦੀ ਡੀਓਪੀ ਦੀ ਭੂਮਿਕਾ ਹਰਿੰਦਰ ਸਿੰਘ ਵਲੋ ਅਤੇ ਮੇਕਅੱਪ ਆਰਟਿਸਟ ਕੋਮਲ ਬਜਾਜ ਨੇ ਨਿਭਾਈ ਹੈ। 

ਉਨ੍ਹਾਂ ਦਸਿਆ ਕਿ ਜਲਦ ਹੀ ਇਹ ਗਾਣੇ ਮਾਵੀ ਸਿੰਘ ਦੇ ਆਪਣੇ ਯੂਟਿਊਬ ਚੈਨਲ 'ਮਾਵੀ ਸਿੰਘ 'ਅਤੇ ਦੂਸਰੇ ਚੈਨਲਾਂ ਤੇ ਰਿਲੀਜ਼ ਕੀਤੇ ਜਾਣਗੇ। 

Monday, November 29, 2021

ਅਰੁਣ ਭਾਟੀਆ ਦਾ ਪਹਿਲਾ ਟਰੈਕ ‘ਪਿਆਰ ਹੋਇਆ’ ਲੋਕ ਅਰਪਣ

ਮੋਹਾਲੀ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤਾ ਆਪਣਾ ਪਹਿਲਾ ਗੀਤ 


ਮੋਹਾਲੀ
: 29 ਨਵੰਬਰ 2021: (ਗੁਰਜੀਤ ਬਿੱਲਾ//ਸੰਗੀਤ ਸਕਰੀਨ) ::

ਪੰਜਾਬ ਨੇ ਬਹੁਤ ਕੁਝ ਦੇਖਿਆ, ਬਹੁਤ ਦੁੱਖ ਵੀ  ਹੰਢਾਏ ਪਰ ਫਿਰ ਵੀ ਸਹਿਤੀ, ਸੱਭਿਆਚਾਰ ਅਤੇ ਕਲਾ ਨੂੰ ਵਿਸਰਨ ਨਹੀਂ ਦਿੱਤਾ। ਸਿਆਸੀ ਤੇਜ਼ੀਆਂ ਦੇ ਨਾਲ ਨਾਲ ਹੁਣ ਇੱਕ ਵਾਰ ਫਿਰ ਗੀਤ-ਸੰਗੀਤ, ਕਲਾ ਅਤੇ ਸਾਹਿਤ ਦੇ ਖੇਤਰਾਂ ਦੀਆਂ ਸਰਗਰਮੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਨਵੀਂ ਖਬਰ ਮਿਲੀ ਹੈ ਮੋਹਾਲੀ ਪ੍ਰੈਸ ਕਲੱਬ ਤੋਂ। 

ਪੰਜਾਬ ਸਭਿਆਚਾਰ ਦੇ ਅਨਮੋਲ ਮਣਕਿਆਂ ਦੀ ਲੜੀ ਵਿੱਚ ਇਕ ਹੋਰ ਨਵੇਂ ਮਣਕੇ ਨੂੰ ਜੋੜਦੇ ਹੋਏ ਉੱਘੇ ਸੰਗੀਤਕਾਰ ਦਾ ਮਿਊਜ਼ਿਕ ਪਲੇਅ ਅਤੇ ਬਲਦੇਵ ਕਾਕੜੀ ਵੱਲੋਂ ਗਾਇਕ ਅਰੁਣ ਭਾਟੀਆ ਦਾ ਪਲੇਠਾ ਟਰੈਕ ‘ ਪਿਆਰ ਹੋਇਆ ’  ਮੋਹਾਲੀ ਪ੍ਰੈਸ ਕਲੱਬ ਵਿੱਚ ਲੋਕ ਅਰਪਣ ਕੀਤਾ ਗਿਆ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਕੜੀ ਨੇ ਦੱਸਿਆ ਕਿ ਅਰੁਣ ਭਾਟੀਆ ਉੱਨਾਂ ਕੋਲ ਸੰਗੀਤ ਦੀਆਂ ਬਰੀਕੀਆਂ ਤੋਂ ਕੋਰਾ ਪਰ ਅਪਣੇ ਸ਼ੌਕ ਅਤੇ ਲਗਨ ਨੂੰ ਨਾਲ ਲੈਕੇ ਮਿਲਿਆ ਸੀ। ਉਨਾਂ ਕੋਲੋਂ ਲਗਨ ਅਤੇ ਮਿਹਨਤ ਨਾਲ ਸੰਗੀਤ ਦੀ ਵਿਦਿਆ ਪ੍ਰਾਪਤ ਕੀਤੀ। ਅਜ ਉਸ ਨੇ ਪਲੇਠਾ ਟਰੈਕ 'ਪਿਆਰ ਹੋਇਆ’ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ। ਗੀਤ ਦੇ ਬੋਲ ਮਿਸਟਰ ਹੈਰੀ ਨੇ ਲਿਖੇ ਅਤੇ ਇਸ ਦਾ ਸੰਗੀਤ ਕਾਕੜੀ ਦੇ ਸ਼ਗਿਰਦ ਮਿਸਟਰ ਯਾਦੀ ਨੇ ਦਿਤਾ ਹੈ। 

ਇਸ ਦਾ ਵੀਡੀਓ ਮਨਾਲੀ ਦੀਆਂ ਹਸੀਨ ਵਾਦੀਆਂ ਵਿੱਚ ਮਨਜਿੰਦਰ ਬੁਟਰ ਵੱਲੋਂ ਅਪਣੇ ਕੈਮਰੇ ਵਿੱਚ ਕੈਦ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ  ਅਰੁਣ ਭਾਟੀਆ ਨੇ ਕਿਹਾ ਕਿ ਉਹ ਕਾਲਜ ਵਿੱਚ ਬੀ ਟੈਕ ਦੀ ਡਿਗਰੀ ਹਾਸਲ ਕਰ ਰਿਹਾ ਸੀ। ਭਾਵੇਂ ਉਨਾਂ ਦਾ ਪਿਛੋਕੜ ਸੰਗੀਤ ਪੱਖੋਂ ਕਾਫੀ ਕੋਰਾ ਹੈ ਪਰ ਉਸ ਨੂੰ ਸੰਗੀਤ ਦਾ  ਸ਼ੌਕ ਸੀ। ਉਨਾਂ ਦੀ ਮੁਲਾਕਾਤ ਇਕ ਦੋਸਤ ਨੇ ਗਾਇਕ ਤੇ ਸੰਗੀਤ ਦੀਆਂ ਧੁਨਾਂ ਦੇ ਮਾਹਿਰ ਬਲਦੇਵ ਕਾਕੜੀ ਨਾਲ ਕਰਵਾਈ ਜਿਨਾਂ ਮੇਰਾ ਸ਼ੌਕ ਅਤੇ ਮਿਹਨਤ ਨੂੰ ਵੇਖਦੇ ਹੋਏ ਮੈਨੂੰ ਸੰਗੀਤ ਦੀ ਵਿਦਿਆ ਪ੍ਰਦਾਨ ਕੀਤੀ। 

ਉਨਾਂ ਦੀ ਮਿਹਨਤ ਨਾਲ ਅਜ ਮੈ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਵਿੱਚ ਅਪਣਾ ਪਹਿਲਾ ਟਰੈਕ ਜੋੜ ਰਿਹਾ ਹਾਂ। ਉਨਾਂ ਉਮੀਦ ਪ੍ਰਗਟਾਈ ਕਿ  ਸਰੋਤੇ ਉਨਾਂ ਦਾ ਪਿਆਰ ਸਵੀਕਾਰ ਕਰਕੇ ਮਣਾਂ ਮਣਾ ਪਿਆਰ ਦੇਣਗੇ, ਮੈਂ ਸਰੋਤਿਆਂ ਨੂੰ ਵਿਸ਼ਾਵਾਸ ਦਿਵਾਉਂਦਾ ਕਿ ਪੰਜਾਬੀ ਸਭਿਆਚਾਰ ਵਿੱਚ ਰਹਿੰਦੇ ਲੱਚਰਤਾ ਤੋਂ ਦੂਰ ਰਹਾਂਗਾ। ਗੀਤ-ਸੰਗੀਤ ਅਤੇ ਕਲਾ ਦੀਆਂ ਸਰਗਰਮੀਆਂ ਇਸੇ ਤਰ੍ਹਾਂ ਜਾਰੀ ਰਹਿਣ।ਸਮਹੂਹ ਪੰਜਾਬੀਆਂ ਦੀ ਇਹੀ ਕਾਮਨਾ ਹੈ। 

Friday, November 19, 2021

ਬੀਬਾ ਗੁਲਸ਼ਨ ਕੋਮਲ ਦਾ ਨਵਾਂ ਗੀਤ, 'ਨਾਨਕੀ ਦਾ ਵੀਰ'

19th November 2021 at1:07 PM   

ਇੱਕ ਵਾਰ ਫੇਰ ਬੁਲੰਦ ਆਵਾਜ਼ ਆਈ ਅੰਤਰਰਾਸ਼ਟਰੀ ਗਾਇਕਾ ਦੀ 


ਚੰਡੀਗੜ੍ਹ
: 19 ਨਵੰਬਰ 2021: (ਪ੍ਰੀਤਮ ਲੁਧਿਆਣਵੀ//ਸੁਰ ਸਕਰੀਨ)::

ਸੁਰੀਲੀ ਤੇ ਬੁਲੰਦ ਆਵਾਜ਼ ਦੀ ਮਲਿਕਾ, ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਉਹ ਕਲਾਕਾਰਾ ਜੋ ਦਹਾਕਿਆਂ ਤੋਂ ਆਪਣੇ ਅਨੇਕਾਂ ਸੁਪਰ ਹਿੱਟ ਦੋਗਾਣਿਆਂ ਅਤੇ ਸੋਲੋ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦੀ ਆ ਰਹੀ ਹੈ ਹੁਣ ਇੱਕ ਵਾਰ ਫੇਰ ਸਾਹਮਣੇ ਆਈ ਹੈ। ਇਹ ਉਹੀ ਆਵਾਜ਼ ਹੈ ਜਿਸਨੇ ਵਿਸ਼ਵ ਭਰ ਵਿਚ ਵਸਦੇ ਪੰਜਾਬੀ ਗੀਤ-ਸੰਗੀਤ ਪ੍ਰੇਮੀਆਂ ਤੋਂ ਅੰਤਾਂ ਦਾ ਮੋਹ, ਪਿਆਰ, ਸਤਿਕਾਰ ਤੇ ਨਾਮਣਾ ਖੱਟਿਆ ਹੈ, ਅੱਜ ਉਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ, 'ਨਾਨਕੀ ਦਾ ਵੀਰ।' ਮੇਰੀ ਮੁਰਾਦ ਹੈ ਗਾਇਕੀ ਦਾ ਲੋਹਾ ਮੰਨਵਾ ਚੁੱਕੀ ਓਸ ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਤੋਂ ਜਿਸਨੂੰ ਕਲਾ-ਪੁਜਾਰੀਆਂ ਵੱਲੋਂ ਬੀਬਾ ਗੁਲਸ਼ਨ ਕੋਮਲ ਜੀ ਦੇ ਨਾਂ ਨਾਲ ਪਿਆਰਿਆ, ਸਤਿਕਾਰਿਆ ਤੇ ਨਿਵਾਜਿਆ ਜਾਂਦਾ ਹੈ | ਓਰਿਕ ਮਿਊਜ਼ਕ ਤੇ ਨਿਰਮਲ ਨੂਰ ਦੀ ਪੇਸ਼ਕਸ਼ ਇਸ ਗੀਤ ਵਿਚ ਸੰਗੀਤ ਦਿੱਤਾ ਹੈ ਸੰਗੀਤਕਾਰ ਸੂਰਜ ਅਜਾਦ ਨੇ। ਇਸ ਗੀਤ ਦੇ ਗੀਤਕਾਰ ਹਨ  ਸਵ: ਮਹਿੰਦਰ ਸਿੰਘ ਕੋਮਲ ਜੀ। ਇਸ ਪ੍ਰੋਜੈਕਟ ਵਿਚ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ ਰਾਵਿੰਦਰ ਜਿੰਮੀ ਤੇ ਬਿੱਟੂ ਭੱਟੀ (ਮਾਹਿਲ ਗੈਲਾ) ਦਾ। ਉਮੀਦ ਹੈ ਕਿ, 'ਨਾਨਕੀ ਦਾ ਵੀਰ' ਗੀਤ-ਸੰਗੀਤ ਪ੍ਰੇਮੀਆਂ ਦੀਆਂ ਆਸਾਂ ਉਮੀਦਾਂ ਉਤੇ ਹਰ ਪੱਖ ਤੋਂ ਖਰਾ ਉਤਰਦਾ ਹੋਇਆ ਗੁਰੂ-ਘਰ ਦੀਆਂ ਖੁਸ਼ੀਆਂ ਵੰਡਦਾ ਸਭਨਾਂ ਨੂੰ ਨਿਹਾਲ ਕਰੇਗਾ।  

Monday, September 2, 2019

ਚਾਰ-ਪੰਜ ਸਾਲ ਹੀ ਉਮਰ ਹੁੰਦੀ ਹੈ ਮਾੜੇ ਗਾਣਿਆਂ ਦੀ--ਸੰਜੀਵਨ

 ਅਸ਼ਲੀਲ,ਹਿੰਸਕ ਅਤੇ ਨਸ਼ਿਆਂ ਵਾਲੇ ਗਾਣਿਆਂ ਨੇ ਲਾਇਆ ਸਮਾਜ ਨੂੰ ਖੋਰਾ 

ਚੰਡੀਗੜ੍ਹ//ਮੋਹਾਲੀ: 8 ਫਰਵਰੀ 2019: (ਸੁਰ ਸਕਰੀਨ ਬਿਊਰੋ):: 
ਬੇਸ਼ਕ ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਦਾ ਗੁਣਗਾਣ ਕਰਦੇ ਗਾਇਕਾਂ ਦੀ ਮਿਆਦ ਚਾਰ-ਪੰਜ ਸਾਲ ਹੀ ਹੁੰਦੀ ਹੈ ਅਤੇ ਗੀਤ ਚਾਰ-ਪੰਜ ਮਹੀਨੇ ਹੀ ਸੁਣਾਈ/ਦਿਖਾਈ ਦਿੰਦੇ ਹਨ ਪਰ ਇਸ ਕਿਸਮ ਦੇ ਗਾਇਕਾਂ ਅਤੇ ਗੀਤਾਂ ਵੱਲੋਂ ਕੀਤੇ ਸਭਿਆਚਾਰ ਅਤੇ ਸਮਾਜਿਕ ਕਦਰਾ-ਕੀਮਤਾ ਦੇ ਘਾਣ ਅਤੇ ਨੌਜਵਾਨੀ ਦੀ ਸੋਚ-ਸਮਝ ਦੇ ਨੁਕਸਾਨ ਦੀ ਪੂਰਤੀ ਲਈ ਚਾਲੀ-ਪੰਜਾਹ ਸਾਲ ਲੱਗ ਜਾਣਗੇ।
ਇਹ ਰਾਏ ਪ੍ਰਗਟ ਕਰਦੇ ਹੋਏ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਕਿ  ਬੁੱਲਟ, ਅਰਮਾਨੀ, ਗੁੱਚੀ, ਜੈਗੁਆਰ ਵਰਗੀਆ ਮਹਿੰਗੇ ਬ੍ਰਾਂਡਾ ਦੀ ਆਪਣੇ ਗੀਤਾਂ ਵਿਚ ਭਰਪੂਰ ਇਸ਼ਤਿਹਾਰ ਬਾਜ਼ੀ /ਇਸਤੇਮਾਲ ਕਰਨਾ, ਹਥਿਆਰ/ਅਸਲੇ ਨੂੰ ਖੁਲੇਆਮ ਵਰਤਣਾਂ, ਨਸ਼ੇ-ਪੱਤੇ ਅਤੇ ਦਾਰੂ-ਸ਼ਾਰੂ ਦਾ ਸੇਵਣ ਕਰਕੇ ਬੁੱਕਣਾ, ਧੀਆਂ-ਭੈਣਾਂ ਨੂੰ ਬੇਇਜ਼ਤ ਤੇ ਜ਼ਲੀਲ ਕਰਨਾ ਆਮ ਚਲਣ ਹੈ। 
ਇਸ ਵਰਤਾਰੇ ਨੂੰ ਜਾਰੀ ਰੱਖਣ ਵਿਚ ਕੇਵਲ ਗਾਇਕ ਹੀ ਨਹੀਂ, ਗਾਇਕਾਵਾਂ ਵੀ ਭਰਪੂਰ ਹਿੱਸੇਦਾਰੀ ਪਾ ਰਹੀ ਹਨ। ਬਜ਼ਾਰ ਨੇ ਬਹੁਤੇ ਗਾਇਕਾਂ/ਗੀਤਕਾਰਾਂ ਨੂੰ ਵੀ ਹੁਣ ਬਜ਼ਾਰੂ ਬਣਾ ਦਿਤਾ ਹੈ। ਬੇਸ਼ਕ ਸਮਾਜ ਦੀਆਂ ਮੁੱਢਲੀਆ ਲੋੜਾਂ ਕੁੱਲੀ, ਗੁੱਲੀ ਅਤੇ ਜੁੱਲੀ ਹਨ। ਜੇ ਸਮਾਜ ਅਤੇ ਨੌਜਵਾਨੀ ਜ਼ਹਿਨੀ ਤੌਰ ’ਤੇ ਬਿਮਾਰ,ਅਪਾਹਜ ਅਤੇ ਕੰਗਾਲ ਹੋ ਜਾਵੇਗੀ ਤਾਂ ਚਾਹੇ ਅਸੀਂ ਜਿੰਨੀ ਮਰਜ਼ੀ ਤੱਰਕੀ ਕਰ ਲਈਏ, ਚੰਨ ਤਾਰਿਆਂ ਦੇ ਭੇਦ ਪਾ ਲਈਏ, ਜ਼ਮੀਨ-ਅਸਮਾਨ ਖੰਗਾਲ ਸੁੱਟੀਏ ਸਭ ਅਰਥਹੀਣ ਹੈ।  
  ਸੰਜੀਵਨ ਸਿੰਘ ਦੀ ਇਹ ਚੇਤਾਵਨੀ ਬਹੁਤ ਡੂੰਘੇ ਸੰਕੇਤ ਦੇਂਦੀ ਹੈ ਜਿਹਨਾਂ ਨੂੰ ਸਮਝਣਾ ਜ਼ਰੂਰੀ ਹੈ। ਇਸ ਤੱਥ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਜਦੋਂ ਤੱਕ ਸਭਨਾਂ ਨੂੰ ਇਨਸਾਫ ਨਹੀਂ ਮਿਲਦਾ, ਮੁਢਲੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਥਾਣਿਆਂ ਅਤੇ ਕਚਹਿਰੀਆਂ ਵਿੱਚੋਂ ਚਹੇਤੇ ਇਨਸਾਫ ਵਾਲੇ ਹੀਲੇ ਵਸੀਲੇ ਨਹੀਂ ਹੁੰਦੇ ਉਦੋਂ ਤੱਕ ਅਸੀਂ ਲੋਕਾਂ ਦੇ ਜ਼ਹਿਨ ਨਹੀਂ ਬਦਲ ਸਕਦੇ। ਜਿਊਣਾ ਮੌੜ ਨੂੰ ਨਾਇਕ ਮੰਨਣ ਦਾ ਰੁਝਾਨ ਜੇ ਅੱਜ ਇਸ ਯੁਗ ਵਿਚ ਵੀ ਕਾਇਮ ਹੈ ਤਾਂ ਬਹੁਤ ਕੁਝ ਸੋਚਣ ਦੀ ਲੋੜ ਹੈ। 

Friday, February 1, 2013

ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ

ਇੱਕ ਯਾਦਗਾਰੀ ਪੰਜਾਬੀ ਗੀਤ: ਨਾਲੇ ਲੰਮੀ ਤੇ ਨਾਲੇ ਕਾਲੀ 

ਅਨੁਰਾਧਾ ਪੋਡਵਾਲ ਦੀ ਆਵਾਜ਼ ਦਾ ਜਾਦੂ

 Tribute Songs ਛੋੜ ਦੇ ਸਾਰੀ ਦੁਨੀਆ ਕਿਸੀ ਕੇ ਲਿਏ


ਪਾਮੇਲਾ ਸਿੰਘ ਦੀ ਸੁਰੀਲੀ ਆਵਾਜ਼ ਵਿਚਲਾ ਦਰਦ

ਖ੍ਵਾਬ ਸਭ ਪੂਰੇ ਤੁਮ੍ਹਾਰੀ ਜਿੰਦਗੀ ਕੇ ਹੋ ਗਏ 
ਹਮ ਕਿਸੀ ਕੇ  ਹੋਂ ਨ ਹੋਂ ਤੁਮ ਤੋ ਕਿਸੀ ਕੇ ਹੋ ਗਏ 

Saturday, November 17, 2012

ਬਿੰਦਰੱਖੀਆ ਤੇਰੇ ਬਾਝੋਂ//ਸ਼ਮਸ਼ੇਰ ਸੰਧੂ

ਮਸੀਂ 25-30 ਮਿੰਟਾਂ 'ਚ ਰਿਕਾਰਡ ਹੋਇਆ ਸੀ ..."ਤੇਰਾ ਯਾਰ ਬੋਲਦਾ"
Posted On November-17-2012
ਹਰ ਸਾਲ ਜਦੋਂ ਸਤਾਰਾਂ ਨਵੰਬਰ ਦੀ ਸਵੇਰ ਚਡ਼੍ਹਦੀ ਹੈ ਤਾਂ ਦਿਲ ਦਿਮਾਗ਼ ਮਸੋਸਿਆ ਜਿਹਾ ਜਾਂਦਾ ਹੈ। ਉਹਦੇ ਨਾਲ ਬਿਤਾਏ ਸਾਲ, ਮਹੀਨੇ, ਹਫ਼ਤੇ ਅਤੇ ਪਲ ਕਿਸੇ ਫ਼ਿਲਮ ਦੇ ਦ੍ਰਿਸ਼ਾਂ ਵਾਂਗ ਅੱਖਾਂ ਅੱਗੇ ਘੁੰਮਦੇ ਨੇ। ਕਿਧਰੇ ਉਹ ਗਾਉਂਦਾ ਦਿਖਾਈ ਦਿੰਦਾ, ਕਿਧਰੇ ਮੇਲਿਆਂ ਨੂੰ ਜਾਂਦਾ, ਕਿਧਰੇ ਪੱਗ ਬੰਨ੍ਹਦਾ, ਕਿਧਰੇ ਵਿਦੇਸ਼ੀ ਸਟੇਜਾਂ ’ਤੇ ਭੰਗਡ਼ੇ ਪਾਉਂਦਾ ਤੇ ਕਿਧਰੇ ਹੇਕ ਲਾਉਂਦਾ। ਸੁਰਜੀਤ ਬਿੰਦਰੱਖੀਆ ਭਰਿਆ ਮੇਲਾ ਛੱਡਾ ਗਿਆ। ਅਜੇ ਉਹ ਗਾਇਕੀ ਦੇ ਮੈਦਾਨ ’ਚ ਹੋਰ ਬਹੁਤ ਕੁਝ ਕਰ ਸਕਦਾ ਸੀ। ਤਦੇ ਇਹ ਸ਼ੇਅਰ ਰਹਿ-ਰਹਿ ਕੇ ਚੇਤੇ ਆਉਂਦਾ:
ਬਡ਼ੇ ਸ਼ੌਕ ਸੇ ਸੁਨ ਰਿਹਾ ਥਾ ਜ਼ਮਾਨਾ
ਹਮੀਂ ਸੋ ਗਏ ਦਾਸਤਾਂ ਕਹਿਤੇ-ਕਹਿਤੇ

ਬਿੰਦਰੱਖੀਆ ਦਾ ਬਾਪ ਪਹਿਲਵਾਨੀ ਦੇ ਖੇਤਰ ਦਾ ਚੈਂਪੀਅਨ ਸੀ ਅਤੇ ਗਾਇਕੀ ਦੇ ਪਿਡ਼ ਵਿੱਚ ਪੁੱਤ ਵੀ ਚੈਂਪੀਅਨ ਹੋ ਨਿੱਬਡ਼ਿਆ। ਜਿਹਡ਼ੀ ਕੈਸੇਟ ਆਉਣੀ, ਉਹੋ ਹਿੱਟ। ਹਿੱਟ-ਹਿੱਟ ਦੀ ਲਿਸਟ ਇੰਨੀ ਲੰਮੀ ਹੋ ਗਈ ਕਿ ਜਿਹਡ਼ੀਆਂ 31-32 ਕੈਸੇਟਾਂ ਆਈਆਂ ਤੇ ਸਾਰੀਆਂ ਹੀ ਹਿੱਟ। ਕਿਸੇ ਕੈਸੇਟ ਦੇ ਛੇ ਗੀਤਾਂ ਨੇ ਝੰਡੇ ਗੱਡ ਦੇਣੇ, ਕਿਸੇ ਕੈਸੇਟ ਦੇ ਦੋ ਗੀਤਾਂ ਨੇ ਅਤੇ ਕਿਸੇ ਸੀ.ਡੀ. ਦੇ ਚਾਰ ਗੀਤਾਂ ਨੇ। ‘ਐਥੇ ਮੇਰੀ ਨੱਥ ਡਿੱਗ ਪਈ’ ਤੋਂ ਲੈ ਕੇ ‘ਕੱਲ੍ਹ ਤੱਕ ਨਹੀਂ ਰਹਿਣਾ’ ਦਾ ਲੰਮਾ ਸਫ਼ਰ ਸਭ ਦੇ ਸਾਹਮਣੇ ਹੈ।
ਇਹ ਵੀ ਇਤਫ਼ਾਕ ਹੀ ਸੀ ਜਾਂ ਕੁਝ ਹੋਰ ਕਿ ‘ਦਪੁੱਟਾ ਤੇਰਾ ਸੱਤ ਰੰਗ ਦਾ’ ਅਤੇ ‘ਯਾਰ ਬੋਲਦਾ’ ਗੀਤ ਮਿੰਟਾਂ-ਸਕਿੰਟਾਂ ਵਿੱਚ ਰਿਕਾਰਡ ਹੋਏ। ਇਨ੍ਹਾਂ ਦੋ ਗੀਤਾਂ ’ਤੇ ਘੱਟ ਮਿਹਨਤੀ ਕੀਤੀ ਜਾਂ ਸਮਝੋ ਮਿਹਨਤ ਕਰਨੀ ਹੀ ਨਹੀਂ ਪਈ।
ਬਸ ਮਿੰਟਾਂ ਵਿੱਚ ਹੀ ਅਤੁਲ ਸ਼ਰਮਾ ਦੇ ਸਾਜ਼ਿੰਦਿਆਂ ਲਵਲੀ, ਬਿੰਟਾ, ਜੋਗੀ, ਹਰਪਾਲ, ਉਜਾਗਰ ਨੇ ਸਾਜ਼ ਵਜਾਏ ਅਤੇ ਉਧਰ ਮਾਈਕ ’ਤੇ ਬਿੰਦਰੱਖੀਏ ਨੇ ਖਿੱਚ ਕੇ ਗਾਇਆ। ਮਸੀਂ 25 ਕੁ ਮਿੰਟਾਂ ਵਿੱਚ ਗੀਤ ਡੱਬ ਹੋ ਗਿਆ। ਸਭ ਨੂੰ ਪਤਾ ਹੀ ਹੈ ਕਿ ਇਹ ਗੀਤ ਫੇਰ ਪੰਜਾਬੀ ਗਾਇਕੀ ’ਚ ਵੱਡਾ ਮੀਲ ਪੱਥਰ ਸਾਬਤ ਹੋਏ। ਏਸੇ ਤਰ੍ਹਾਂ ਜਰਨੈਲ ਘੁਮਾਣ ਦੇ ਸੁਰ ਸੰਗਮ ਸਟੂਡਿਓ ਵਿੱਚ ‘ਤੇਰਾ ਯਾਰ ਬੋਲਦਾ’ ਗੀਤ ਮਸੀਂ 25-30 ਮਿੰਟਾਂ ਵਿੱਚ ਬਿੰਦਰੱਖੀਏ ਨੇ ਗਾ ਕੇ ਇਤਿਹਾਸ ਸਿਰਜ ਦਿੱਤਾ। ਇਸ ਗੀਤ ਦਾ ਡੰਮੀ ਸੰਗੀਤ ਤੇ ਆਵਾਜ਼ ਅਤੁਲ ਸ਼ਰਮਾ ਤੇ ਮੈਂ ਪਹਿਲਾਂ ਹੀ ਤਿਆਰ ਕਰ ਚੁੱਕੇ ਸੀ।
ਜੀਹਦੇ ਹੇਠ ਘੋਡ਼ਾ ਮੋਢੇ ’ਤੇ ਦੁਨਾਲੀ ਨੀਂ,
ਪੱਗ ਬੰਨ੍ਹਦਾ ਜਿਊਣੇ ਮੌਡ਼ ਵਾਲੇ ਨੀਂ,

…ਤੇਰੇ ’ਚ ਤੇਰਾ ਯਾਰ ਬੋਲਦਾ।
ਕਿਹਡ਼ੀ ਕਿਹਡ਼ੀ ਗੱਲ ਸਾਂਝੀ ਕਰਾਂ। ਸੰਨ੍ਹ 1996 ਵਿੱਚ ਅਸੀਂ ਕੈਨੇਡਾ ਦੇ 8 ਸ਼ਹਿਰਾਂ, ਅਮਰੀਕਾ ਦੇ 8 ਸ਼ਹਿਰਾਂ ਅਤੇ ਇੰਗਲੈਂਡ ਦੇ 4 ਸ਼ਹਿਰਾਂ ’ਚ ਸਟੇਜ ਸ਼ੋਅ ਕੀਤੇ। ਇੱਕ ਸ਼ਹਿਰ ਜਾਂ ਲਾਂਸ ਏਂਜਲਸ ਸੀ ਜਾਂ ਨਿਊਯਾਰਕ.. ਜਦੋਂ ਹੋਟਲ ਪਹੁੰਚੇ ਤਾਂ ਬਿੰਦਰੱਖੀਏ ਦੇ ਪੱਗ ਨਹੀਂ ਸੀ ਬੰਨ੍ਹੀ ਹੋਈ। ਰਿਸਪੈਸ਼ਨ ’ਤੇ ਚੈਕ ਕਰ ਰਹੇ ਗੁਜਰਾਤੀ ਪ੍ਰਮੋਟਰਾਂ ਨੇ ਮਨਿੰਦਰ ਗਿੱਲ ਨੂੰ ਕਿਹਾ ਕਿ ਐਡਵਾਂਸ ਰਕਮ ਤਦ ਦਿਆਂਗਾ ਪਹਿਲਾਂ ‘ਦਪੁੱਟੇ’ ਵਾਲਾ ਸਿੰਗਰ ਦਿਖਾਓ ਕਿਹਡ਼ਾ ਹੈ। ਕਮਰੇ ’ਚ ਬੈਠਿਆ ਨੂੰ ਮਨਿੰਦਰ ਦਾ ਫੋਨ ਆਇਆ, ‘‘ਸੰਧੂ, ਯਾਰ ਬਿੰਦਰੱਖੀਏ ਦੇ ਸਿਰ ’ਤੇ ਆਵਦੇ ਮਾਵੇ ਵਾਲੀ ਪੱਗ ਰੱਖ ਕੇ ਇੱਕ ਮਿੰਟ ਲਈ ਹੇਠਾਂ ਆਇਓ। ਪੱਗ ’ਚ ਬਿੰਦਰਖੀਏ ਨੂੰ ਦੇਖ ਕੇ ਗੁਜਰਾਤੀ ਪ੍ਰਮੋਟਰਾਂ ਨੇ ਝੱਟ ਦੇਣੇ ਮਨਿੰਦਰ ਨੂੰ ਪੇਮੈਂਟ ਦੇ ਦਿੱਤੀ। ਉਦੋਂ ਸਾਰੇ ਥਈਂ ‘ਦਪੁੱਟਾ ਸੱਤ ਰੰਗ ਦਾ’ ਦੀ ਧੁੰਮ ਸੀ। ਏਥੋਂ ਤਕ ਕਿ ਇੰਗਲੈਂਡ ਦੇ ਪ੍ਰਮੋਟਰਾਂ ਨੇ ਤਾਂ ‘ਵਿਸਾਖੀ ਮੇਲਾ’ ਟਾਈਟਲ ਵਾਲੇ ਪੋਸਟਰਾਂ ’ਤੇ ਉÎੱਪਰ ਮੋਟਾ ਕਰ ਕੇ ਲਿਖਵਾਇਆ ਹੋਇਆ ਸੀ, ‘ਦਪੁੱਟਾ ਤੇਰਾ ਸੱਤ ਰੰਗ ਦਾ ਵਾਲਾ ਬਿੰਦਰੱਖੀਆ ਪਹਿਲੀ ਵਾਰ ਇੰਗਲੈਂਡ ’ਚ’।
ਪਹਿਲੀ ਬਰਸੀ ਤੋਂ ਲੈ ਕੇ ਹੁਣ ਤਕ ਇਹ ਗੱਲ ਚੱਲਦੀ ਹੈ ਕਿ ਸੁਰਜੀਤ ਬਿੰਦਰੱਖੀਏ ਦੀ ਯਾਦਗਾਰ ਕਾਇਮ ਕੀਤੀ ਜਾਵੇ। ਪਹਿਲੇ ਭੋਗ ਸਮੇਂ ਹੋਏ ਐਲਾਨਾਂ ਦੀ ਹਰ ਵਾਰ ਖੱਟੀ-ਮਿੱਠੀ ਚਰਚਾ ਕੀਤੀ ਜਾਂਦੀ ਹੈ ਪਰ ਮੈਂ ਅਕਸਰ ਚੁੱਪ ਹੀ ਰਿਹਾਂ। ਮੇਰੇ ਅੰਦਰੇ-ਅੰਦਰ ਇਹ ਫ਼ੈਸਲਾ ਸੀ ਕਿ ਬਿੰਦਰੱਖੀਏ ਦੀ ਇੱਕ ਸ਼ਾਨਦਾਰ ਯਾਦਗਾਰ ਇੱਕ ਇਹ ਕਾਇਮ ਕੀਤੀ ਜਾਵੇ ਕਿ ਉਹਦੇ ਬੇਟੇ ਗੀਤਾਜ਼ ਨੂੰ ਗਾਇਕੀ ਦੇ ਰਾਹ ਤੋਰਿਆ ਜਾਵੇ। ਬਸ, ਜਿੱਥੋਂ ਕਿਤੇ ਗੀਤਾਜ਼ ਬਿੰਦਰੱਖੀਆ ਲੰਘੇ ਜਾਂ ਸਟੇਜਾਂ ’ਤੇ ਚਡ਼੍ਹੇ, ਲੋਕ ਇਹੋ ਆਖਣ, ‘‘ਬਈ ਇਹ ਆਹ ਬਿੰਦਰੱਖੀਏ ਦਾ ਮੁੰਡਾ।’’ ਮੇਰੀ ਇਸ ਮੰਝ ਨੂੰ ਕਿਸੇ ਹੱਦ ਤਕ ਫਲ-ਫੁੱਲ ਲੱਗ ਗਏ ਨੇ ਅਤੇ ‘ਜਿੰਦ ਮਾਹੀ’ ਐਲਬਮ ਨਾਲ ਗੀਤਾਜ਼ ਬਿੰਦਰੱਖੀਏ ਦੀ ਸੋਹਣੀ ਹਾਜ਼ਰੀ ਲੱਗ ਗਈ ਹੈ। ਪਹਿਲਾਂ ਮੈਂ ਕਹਿੰਦਾ ਹੁੰਦਾ ਸੀ:
ਕੋਈ ਗਾਇਕ, ਕਿਸੇ ਗੀਤਕਾਰ ਨਾਲ ਆਖ਼ਰੀ ਸਾਹਾਂ ਤਕ ਯਾਰੀ ਨਿਭਾਅ ਗਿਆ…। ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਸ਼ਾਇਦ ਸਾਡੀ ਦੋਵਾਂ ਦੀ ਹੀ ਇੱਕੋ ਇੱਕ ਮਿਸਾਲ ਹੈ ਹੁਣ ਤਕ।
ਗੱਲਾਂ ਨਹੀਂ ਮੁੱਕਦੀਆਂ। ਗੱਲ ਤਾਂ ਅਜੇ ਸ਼ੁਰੂ ਹੋਈ ਹੈ ਮੇਰੇ ਵੱਲੋਂ ਬਿੰਦਰੱਖੀਏ ਬਾਰੇ ਲਿਖਣ ਦੀ। ਲੇਖ ਲੰਮਾ ਨਾ ਹੋ ਜਾਏ, ਉਸ ਇੱਕ ਗੀਤ ਨਾਲ ਹਾਲ ਦੀ ਘਡ਼ੀ ਗੱਲ ਮੁਕਾ ਲੈਂਦੇ ਹਾਂ ਜੋ ਗੀਤਾਜ਼ ਦਾ ਪਹਿਲਾ ਗੀਤ ਸੀ, ਇੱਕ ਮਿੱਠੀ ਯਾਦ:
ਪੈਂਦੇ ਮੇਲੇ ’ਚ ਭੁਲੇਖੇ ਤੇਰੀ ਪੱਗ ਦੇ
ਤੇਰੇ ਬਾਝੋਂ ਬਿੰਦਰੱਖੀਆ
ਸਾਨੂੰ ਮੇਲੇ ਨਾ ਭੋਰਾ ਵੀ ਚੰਗੇ ਲੱਗਦੇ
ਤੇਰੇ ਬਾਝੋਂ ਬਿੰਦਰੱਖੀਆ
ਮੇਲਿਆਂ ਦੀ ਆਨ ਸੀ ਤੂੰ ਮੇਲਿਆਂ ਦੀ ਸ਼ਾਨ ਸੀ
ਤੇਰੇ ਨਾਲ ਹੀ ਤਾਂ ਸਾਡਾ ਵੱਸਦਾ ਜਹਾਨ ਸੀ
ਤੇਰੇ ਨਾਉਂ ’ਤੇ ਮੇਲੇ ਥਾਂ-ਥਾਂ ਹੁਣ ਲੱਗਦੇ
ਤੇਰੇ ਬਾਝੋਂ…।
ਚੈਨਲਾਂ ਵਾਲੇ ਵੀ ਹੁਣ ਗੀਤ ਤੇਰੇ ਲਾਉਂਦੇ ਨੇ
ਡੀਜਿਆਂ ਵਾਲੇ ਵੀ ਨਿੱਤ ਲੋਕਾਂ ਨੂੰ ਨਚਾਉਂਦੇ ਨੇ
ਤੇਰੇ ਬੋਲ ਨੇ ਕੰਨਾਂ ’ਚ ਓਵੇਂ ਗੱਜਦੇ
ਤੇਰੇ ਬਾਝੋਂ…।
ਸੰਧੂ ਕਹਿੰਦਾ ਮੇਰੀ ਤਾਂ ਹੈ ਸੱਜੀ ਬਾਂਹ ਟੁੱਟ ਗਈ
ਐਸੀ ਨੇਰ੍ਹੀ ਵਗੀ ਰੁੱਖਾਂਜਡ਼੍ਹਾਂ ਤੋਂ ਹੀ ਪੁੱਟ ਗਈ
ਭਾਣੇ ਮੰਨਣੇ ਪੈਂਦੇ ਨੇ ਲੋਕੋ ਰੱਬ ਦੇ
ਤੇਰੇ ਬਾਝੋਂ…।
ਮਾਂ ਦੀਆਂ ਦੁਆਵਾਂ ਅਤੇ ਭੈਣ ਦੇ ਪਿਆਰ ਨਾਲ
ਤੇਰੇ ਚਾਹੁਣ ਵਾਲਿਆਂ ਦੇ ਮਾਣ ਸਤਿਕਾਰ ਨਾਲ
‘ਤਾਜ਼’ ਰੱਖੂਗਾ ਹਮੇਸ਼ਾਂ ਦੀਵੇ ਜੱਗਦੇ
ਤੇਰੇ ਬਾਝੋਂ ਬਿੰਦਰੱਖੀਆ
ਸਾਨੂੰ ਮੇਲੇ ਨਾ ਭੋਰਾ ਵੀ ਚੰਗੇ ਲੱਗਦੇ।

(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)                                                    -ਸ਼ਮਸ਼ੇਰ ਸੰਧੂ
                                                                                         * ਮੋਬਾਈਲ:98763-12860

Wednesday, September 19, 2012

ਚਲਣਗੇ ਮੇਰੇ ਨਾਲ ਦੁਸ਼ਮਨ ਵੀ ਮੇਰੇ.....!

ਪਰ ਕਈ ਵਾਰ ਆਪਣਿਆਂ ਕੋਲ ਵੀ ਸਮਾਂ ਨਹੀਂ ਹੁੰਦਾ ਅੰਤਿਮ ਵਿਦਾ ਆਖਣ ਲਈ
ਗੁਰਦਾਸ ਮਾਨ ਦੇ ਨਾਂ ਖੁੱਲੀ ਚਿਠੀ 
ਇੱਕ ਬਹੁਤ ਪੁਰਾਣਾ ਗੀਤ ਯਾਦ ਆ ਰਿਹਾ...
ਕਸਮੇਂ ਵਾਅਦੇ ਪਿਆਰ ਵਫ਼ਾ ਸਬ ਬਾਤੇਂ  ਹੈਂ ਬਾਤੋਂ  ਕਾ ਕਿਆ----!
ਕੋਈ ਕਿਸੀ ਕਾ ਨਹੀਂ ਹੈ ਝੂਠੇ ਨਾਤੇ ਹੈਂ ਨਾਤੋਂ ਕਾ ਕਿਆ---!  
ਇਹ ਗੱਲ ਅੱਜਕਲ੍ਹ ਦੇ ਰਿਸ਼ਤਿਆਂ ਨਾਤਿਆਂ ਵਿਚ ਕਈ ਵਾਰ ਸਚ ਸਾਬਿਤ ਹੁੰਦੀ ਦੇਖੀ। ਲੋੜ ਪੈਣ ਤੇ ਕੋਈ ਨਾ ਕੋਈ ਬਹਾਨਾ ਬਣਾ ਲੈਣਾ ਕੁਝ ਮਤਲਬੀ ਲੋਕਾਂ ਲਈ ਹਰ ਰੋਜ਼ ਦੀ ਕਾਰੀਗਰੀ ਹੋ ਗਈ. ਕੋਈ ਬੀਮਾਰ ਹੋ ਜੇ ਤਾਂ ਉਸਦੀ ਮੌਤ ਦੀ ਕਾਮਨਾ।।।ਭਾਵੇਂ ਦਿਲ ਵਿਚ ਹੀ ਕੀਤੀ ਜੇ ਪਰ ਕੀਤੀ ਜਾਂਦੀ ਹੈ ਤਾਂਕਿ ਖਰਚਾ ਬਚ ਜਾਏ। ਜੇ ਬਹਾਨਾ ਵਰਤ ਹੀ ਜਾਏ  ਅਤੇ ਮੌਤ ਹੋ ਹੀਜਾਏ ਤਾਂ ਵੀ ਛੇਤੀ ਤੋਂ ਛੇਤੀ ਅੰਤਿਮ ਸੰਸਕਾਰ ਤਕਰੀਬਨ ਸਾਰੀਆਂ ਰਿਸ਼ਤੇਦਾਰਾਂ ਦੀ ਇੱਕ ਸਾਂਝੀ ਰਾਏ ਦਾ ਫੈਸਲਾ ਬਣਕੇ ਸਾਹਮਣੇ ਆਉਂਦਾ ਹੈ ਤਾਂਕਿ ਸਾਰੀਆਂ ਦੀਆਂ ਦਿਹਾੜੀਆਂ ਅਤੇ ਦੁਬਾਰਾ ਆਉਣ ਦੀਆਂ ਖੱਜਲ ਖੁਆਰੀਆਂ ਬਚ ਜਾਣ।
ਰਿਸ਼ਤੇਦਾਰੀਆਂ ਦੇ ਖੂਨ ਵਿੱਚ ਆਈ ਇਸ ਸਫੇਦੀ ਦੇ ਬਾਵਜੂਦ ਯਾਰਾਂ ਦੋਸਤਾਂ ਅਤੇ ਖਾਸ ਕਰਕੇ ਗੁਰੂ ਸ਼ਿਸ਼ ਦੇ ਰਿਸ਼ਤੇ ਵਿੱਚ ਕੁਝ ਆਸ ਅਜੇ ਵੀ ਬਾਕੀ ਬਚੀ ਆਉਂਦੀ ਸੀ। ਹੁਣ ਜੋ ਕੁਝ ਪੰਜਾਬ ਦੇ "ਨਾਇਕ ਗਾਇਕ' ਗੁਰਦਾਸ ਮਾਨ ਨੇ ਕਰ ਦਿਖਾਇਆ ਹੈ ਉਸ ਨਾਲ ਇਹ ਆਸ ਵੀ ਟੁੱਟ ਗਈ ਹੈ।  ਜਨਾਬ ਹਾਕਮ ਸੂਫੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਨਾਮਵਰ ਸ਼ਿਸ਼ ਗੁਰਦਾਸ ਮਾਨ ਨੇ ਨਾ ਤਾਂ ਅੰਤਿਮ ਸੰਸਕਾਰ ਮੌਕੇ ਆਉਣ ਦੀ ਕੋਈ ਲੋੜ ਸਮਝੀ ਅਤੇ ਨਾ ਹੀ ਅੰਤਿਮ ਅਰਦਾਸ ਮੌਕੇ। ਫੇਸਬੁਕ ਵਿੱਚ ਗੁਰਦਾਸ ਮਾਨ ਦੇ ਇਸ ਵਤੀਰੇ ਨੂੰ ਲੈ ਕੇ ਕਾਫੀ ਕੁਝ ਲਿਖਿਆ ਜਾ ਰਿਹਾ ਹੈ। ਲਿਖਣ ਵਾਲੇ ਲੋਕ ਜਜ਼ਬਾਤੀ ਲੱਗਦੇ ਹਨ। ਸ਼ਾਇਦ ਨਹੀਂ ਸਮਝਦੇ ਕਿ ਅੱਜਕਲ੍ਹ ਜਜਬਾਤਾਂ ਦਾ ਕੋਈ ਮੁਲ ਨਹੀਂ ਰਿਹਾ। ਬਾਪ ਬੜਾ ਨ ਭਈਆ ਸਬਸੇ ਬੜਾ ਰੁਪਈਆ ਵਾਲੀ ਕਹਾਵਤ ਲੋਕਾਂ ਨੇ ਪਹਿਲਾਂ ਵੀ ਸੁਣੀ ਸੀ ਪਰ ਹੁਣ ਕੁਲਜੀਤ ਸਿੰਘ ਮਾਨ ਨੇ ਫੇਸਬੁਕ  'ਤੇ ਕੀਤੇ ਇੱਕ ਕੁਮੈਂਟ ਵਿੱਚ ਦੱਸਿਆ  ਹੈ ਕਿ ਇਹ ਆਪਣੇ ਪਿਤਾ ਦੇ ਮਰਨ ਤੇ ਵੀ ਨਹੀਂ ਸੀ ਆਇਆ। ਉਸ ਸੈੰ ਇਹ ਯੂ ਐਸ ਏ ਵਿੱਚ ਸੀ। ਜਜਬਾਤਾਂ ਨੂੰ ਪਿਆਰ ਕਰਨ ਵਾਲੇ ਇਹਨਾਂ ਸਾਰੀਆਂ ਲੋਕਾਂ ਦੀਆਂ ਗੱਲਾਂ ਠੀਕ ਲੱਗਦੀਆਂ ਹਨ ਪਰ ਕਈ ਵਾਰ ਹੁੰਦਾ ਹੈ ਕੀ ਸਚਮੁਚ ਕੋਈ ਅਜਿਹੀ ਮਜਬੂਰੀ ਜਿਹੜੀ ਸ਼ਾਇਦ ਮਾਨ ਸਾਹਿਬ ਅਜੇ ਦੱਸ ਨਾ ਸਕੇ ਹੋਣ। ਇਸ ਲੈ ਉਹਨਾਂ ਦੇ ਪੱਖ ਦੀ ਉਡੀਕ ਕਰਨੀ ਵੀ ਬਣਦੀ ਹੈ। -ਰੈਕਟਰ  ਕਥੂਰੀਆ 

Like ·  ·  · Saturday at 11:45am
  • 16 people like this.
  • Jasvir Singh Datewas ur right. dunia matlab di ise ne kiha c
  • Amrik Singh ih ik fukra banda ha
  • Harminder Singh Dhaliwal Mari gal kiti gurdas nu jroor Jana chaheda c murna ta sub ne hae Ji
  • Kuljit Singh Mann Ih apne father de marn te ve nai aaea c that time he was in USA. He really need to think
    9 hours ago via mobile · Like · 1
  • Manu Grewal 22duina mailab di mann baba na kiha c
    4 hours ago via mobile · Like
  • Jaswinder Singh Khalsa ਇਹੀ ਗੁਰਦਾਸ ਮਾਨ ਕਹਿੰਦਾ ਸੀ,"ਧੋਤੀ ਤੇ ਪੋਥੀ ਛੱਡੋ,ਦਿਲ..."ਇਹਨੂੰ ਚੰਗੀ ਤਰਾਂ ਪਤਾ ਕਿ ਸਿੱਖਾਂ ਲਈ ਤਾਂ "ਪੋਥੀ ਪਰਮੇਸ਼ਰ ਕਾ ਥਾਨ ਹੈ"ਕੇ.ਪੀ.ਐਸ.ਗਿੱਲ ਤੇ ਸਰਸੇ ਵਾਲੇ ਨਾਲ ਇਹਦੀ ਯਾਰੀ ਕਿਸੇ ਤੋਂ ਲੁਕੀ ਨਹੀ.
  • Jaswinder Singh Khalsa ਇਹਦਾ ਇਸ਼ਟ ਗੁਰੂ ਗਰੰਥ ਸਾਹਿਬ ਨਹੀ,ਇਹ ਲਾਡੀ ਸ਼ਾਂਹ ਦਾ ਭਗਤ ਆ,ਨਕੋਦਰ ਵਾਲੇ..ਲਾਡੀ ...ਸ਼ਾਂਹ ਦੀ ਜਗਾਂ ਬਣੀ ਆਂ ਨਕੋਦਰ ਵਿਚ ਤੇ ਇਹ ਉਹਦਾ ਕਰਤਾ-ਧਰਤਾ ਆ..ਲਾਡੀ ਸ਼ਾਹ ਕੀ ਸੀ?ਇਹਦੇ ਬਾਰੇ ਲਿਖਣਾ ਸ਼ੋਭਾ ਨਹੀ ਦਿੰਦਾ...ਇਹੋ ਜਿਹੇ"ਲਾਡੀ ਸ਼ਾਹ" ਛੱਤੀ ਸੌ ਤੁਰੇ ਫਿਰਦੇ ਨੇ...ਇਹ ਸਿੱਖੀ ਵਾਂਲ਼ੀਆਂ ਫਿਲਮਾਂ,ਤੇ ਗੀਤ ਇਸ ਕਰਕੇ ਗਾਂਉਦਾ ਕਿ ਲੋਕ ਇਸਦੀ ਅਸਲੀਅਤ ਨਾ ਜਾਣ ਸਕਣ.
  • Jaswinder Singh Khalsa "ਰਾਜ ਕਰੇਗਾ ਖਾਲਸਾ" ਦੇ ਧਾਰਨੀ ਸਿੰਘਾਂ ਦਾ ਕੱਟੜ ਵੈਰੀ ੍ਹੈ ਤੇ ਲਿਖਦਾ ਹੈ"ਜਿਉਣਾ ਝੂਠ ਤੇ ਮਰਨਾ ਸੱਚ ਹੈ,ਸ਼ਬਦ ਉਚਾਰਨ ਵਾਲੇ,ਮਰਨ ਦਾ ਮਤਲਬ ਕੀ ਸਮਝਣਗੇ,ਬੰਦੇ ਮਾਰਨ ਵਾਲੇ"ਕੀ ਸਿੱਖ ਜੁਝਾਰੂ "ਬੰਦੇ ਮਾਰਨ ਵਾਲੇ "ਸਨ...ਜਦੋਂ ਇਹਨੇ"ਜਿਹੜੇ ਦੇਸ਼ ਦਾ ਖਾਈਏ,ਉਹਦਾ ਬੁਰਾ ਨਹੀ ਮੰਗੀਦਾ" ਤਾਂ ਇਹਦੇ ਅਰਥ ਸਨ ਕਿ ਚਾਹੇ ਹਿੰਦੋਸਤਾਨ ਸਿੱਖਾਂ ਤੇ ਸਿੱਖੀ ਨੂੰ ਮਲੀਆਮੇਟ ਕਰ ਰਿਹਾ ਹੈ ਪਰ ਇਸਦਾ ਬੁਰਾ ਨਾ ਮੰਗੋ ਤੇ ਖਾਲਿਸਤਾਨੀ ਗਲਤ ਹਨ....ਇਸ ਬੰਦੇ ਬਾਰੇ ਬੜੀ ਖੌਜ ਕਰਨ ਦੀ ਲੋੜ ਹੈ,,
  • Jaswinder Singh Khalsa ਮੈਂ ਪਿਛਲੇ ਮਹੀਨੇ"ਸ਼ਮਸ਼ੀਰ-ਏ ਦਸਤ" ਵਿਚ ਇਸ ਸਮੇਤ ਕਈ ਹੋਰਾਂ ਗਾਇਕਾਂ ਦੀ ਅਸਲੀਅਤ ਨੰਗੀ ਕੀਤੀ ਸੀ,,ਤਾਂ ਇਹਨਾਂ ਨੇ ਇਕ ਨਵਾਂ ਮੈਗਜ਼ੀਨ ,"ਅਦਬੀ ਮਹਿਫਿਲ"ਹੀ ਕੱਧ ਮਾਰਿਆ ਜਿਸਦੇ 5 ਨੰਬਰ ਪੰਨੇ ਤੇ ਸਰਸੇ ਵਾਲਾ ਦਾ ਚੇਲਾ ਗਾਇਕਪ੍ਰਗਟ ਭਾਗੂ ਕਹਿੰਦਾ ਹੈ ਕਿ "ਜੋ ਆਦਮੀ ਰੱਬ ਨੂੰ ਨਹੀ ਮਿਲਿਆ,ਉਹ ਗੁਰਦਾਸ ਮਾਨ ਨੂੰ ਮਿਲੇ" ਇਸ ਮੈਗਜੀਨ ਦੇ 20 ਪੰਨੇ ਗੁਰਦਾਸ ਮਾਨ ਨੂੰ"ਰੱਬ" ਬਣਾਉਣ ਲਈ ਲਾਏ ਗਏ ਹਨ.. 19 ਨੰਬਰ ਪੰਨੇ ਤੇ ਲਿਖਿਆਂ ਹੈ,"ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ"ਇਸ ਬਾਣੀ ਧੀਆਂ ਤੁਕਾਂ ਗੁਰਦਾਸ ਬਾਈ ਤੇ ਐਨ ਫਿੱਟ ਬੈਠਦੀਆਂ ਹਨ"...ਇਹ ਿਜਿਹੀਆਂ ਹੋਰ ਯਭਲ਼ੀਆਂ ਮਾਰੀਆਂ ਹਨ..ਅਸਲ ਵਿਚ ਇਹ ਗੁਰਦਾਸ ਮਾਨ ਦੀ ਅਸਲੀਅਤ ਨਸ਼ਰ ਹੋਣ ਦੇ ਦੁਖ ਵਿਚੋਂ ਲਿਖ ਰਹੇ ਹਨ
  • Jaswinder Singh Khalsa ਅਜੇ ਤਾਂ ਸਾਡੇ ਵੀ ਬਹੁਤ ਸਾਰੇ ਵੀਰ ਗੁਰਦਾਸ ਮਾਨ ਨੂੰ ਸਾਊ,ਚੰਗਾਸੁਲਝਿਆ ਹੋਇਆਂ ਕਹਿਕੇ ਗੁੰਮਰਾਹ ਹੋਣ ਤੇ ਕਰਨ ਵਿਚ ਲੱਗੇ ਹੋਏ ਹਨ..ਤੇ ਅੁਸਦੇ ਅਸਿੱਖ ਕਿਰਦਾਰ ਨੂੰ ਮੰਨਣ ਦੀ ਲੋੜ ਨਹੀ ਸਮਝਦੇ ਪਰ ਇਹ ਗੱਲ ਹੁਣ ਰੁਕਣੀ ਨਹੀ.