Saturday, February 17, 2024

ਗਾਇਕਾ ਅਸੀਸ ਕੌਰ ਦਾ ਪੰਜਾਬੀ ਸਭਿਆਚਾਰਕ ਗੀਤ ਰੀਲਿਜ਼

Saturday 17th February 2024 at 21:42

ਗੀਤ ਰਿਲੀਜ਼ ਕੀਤਾ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ 


ਮੋਹਾਲੀ: 17 ਫਰਵਰੀ 2024: (ਮੀਡੀਆ ਲਿੰਕ//ਸੁਰ ਸਕਰੀਨ ਡੈਸਕ)::

ਮਸ਼ਹੂਰ ਪੰਜਾਬੀ ਗਾਇਕਾ ਅਸੀਸ ਕੌਰ ਦਾ ਪੰਜਾਬੀ ਸਭਿਆਚਾਰਕ ਗੀਤ 'ਲਹਿੰਦਾ ਚੜ੍ਹਦਾ ਪੰਜਾਬ' ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੌੜਾ ਵਲੋਂ ਰੀਲਿਜ਼ ਕੀਤਾ ਗਿਆ। ਇਹ ਗੀਤ ਅਸੀਸ ਕੌਰ ਵੱਲੋਂ ਗਾਇਆ ਗਿਆ ਹੈ। ਗੀਤ ਦਾ ਸੰਗੀਤ ਮਿਸਟਰ ਡਾਪ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਗੀਤ ਦੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। ਇਸ ਗੀਤ ਦੇ ਪ੍ਰੋਡਿਊਸਰ ਅਤੇ ਪ੍ਰੇਰਣਾ ਸਰੋਤ ਉੱਘੇ ਸਮਾਜ ਸੇਵੀ ਸ੍ਰ. ਸਰਵਜੀਤ ਸਿੰਘ ਜੀ ਹਨ।  ਇਸ ਗੀਤ ਦੇ ਕਾਸਟਿਊਮ ਡੀਜਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਵੱਲੋਂ ਕੀਤੇ ਗਏ ਹਨ। ਇਸ ਗੀਤ ਦੀ ਪ੍ਰੋਡਕਸ਼ਨ ਧੀਰਜ ਰਾਜਪੁਤ, ਕੋਰੀਓਗ੍ਰਾਫਰ ਮਨਦੀਪ ਮੈਂਡੀ ਅਤੇ ਐਡੀਟਿੰਗ ਰਾਜਾ ਫਿਲਮ ਵਲੋ ਕੀਤੀ ਗਈ ਹੈ। ਇਹ ਗੀਤ ਯੂ-ਟਿਊਬ ਲਿੰਕ ਅਸੀਸ ਰਿਕਾਰਡਜ਼' ਵਲੋਂ ਰੀਲਿਜ਼ ਕੀਤਾ ਗਿਅ ਹੈ  ।

ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਗਲਬਾਤ ਕਰਦਿਆਂ ਕਿਹਾ ਕਿ ਅਸੀਸ ਕੌਰ ਦੇ ਇਸ ਗੀਤ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਨੂੰ ਬਹੁਤ ਹੀ ਖੂਬਸੁਰਤੀ ਨਾਲ ਦਰਸਾਇਆ ਗਿਆ ਹੈੇ ਸਾਨੂੰ ਸਭ ਨੂੰ ਆਪਣੇ ਵਡਮੁੱਲੇ ਸਭਿਆਚਾਰ ਤੇ ਮਾਣ ਹੋਣਾ ਚਾਹੀਦਾ ਹੈ। 

ਇਸੇ ਦੌਰਾਨ ਅਸੀਸ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਹੈ ਉਹ ਉਸ ਨੂੰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਹੀ ਆਪਣੇ ਪੰਜਾਬੀ ਸਭਿਆਚਾਰਕ ਗੀਤ ਪੇਸ਼ ਕਰਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਰਹਿੇਗੀ।

ਚੇਤੇ ਰਹੇ ਕਿ ਅਸੀਸ ਕੌਰ ਹਿੰਦੀ ਪੰਜਾਬੀ ਦੋਹਾਂ ਵਿੱਚ ਹੀ ਮੁਹਾਰਤ ਰੱਖਦੀ ਹੈ। ਅਸਲ ਵਿੱਚ ਅਸੀਸ ਪਾਨੀਪਤ, ਹਰਿਆਣਾ ਤੋਂ ਹੈ। 26 ਸਤੰਬਰ 1988 ਨੂੰ ਉਸਦਾ ਜਨਮ ਹੋਇਆ, ਅਸੀਸ ਨੇ 5 ਸਾਲ ਦੀ ਛੋਟੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਅਤੇ ਔਕੜਾਂ ਵੀ ਆਈਆਂ ਪਰ ਉਸਦੀਆਂ ਪ੍ਰਾਪਤੀਆਂ  ਵੀ ਵੱਡੀਆਂ ਰਹੀਆਂ। ਇਹ ਅਸੀਸ ਦਾ ਪਿਤਾ ਸੀ ਜਿਸ ਨੇ ਉਸ ਨੂੰ ਗੁਰਬਾਣੀ ਗਾਉਣ ਲਈ ਪ੍ਰੇਰਿਤ ਕੀਤਾ। ਉਸਨੇ ਗੁਰਬਾਣੀ ਨੂੰ  ਬਹੁਤ ਹੀ ਲਗਨ ਨਾਲ ਸਿੱਖਿਆ ਅਤੇ ਛੇਤੀ ਹੀ ਪ੍ਰਬੀਨ ਵੀ ਹੋ ਗਈ। ਦਿਲਚਸਪ ਗੱਲ ਹੈ ਕਿ ਉਸਨੇ  ਆਪਣੀ ਪਹਿਲੀ ਕੋਸ਼ਿਸ਼ ਵਿੱਚ ਪ੍ਰਸ਼ੰਸਾ ਹਾਸਿਲ ਕੀਤੀ।

ਗੁਰਬਾਣੀ ਦੀ ਲਗਨ ਲੱਗਣ ਤੋਂ ਬਾਅਦ ਜਿਉਂ ਹੀ ਉਹ ਵੱਡੀ ਹੋਈ ਤਾਂ ਉਸਨੇ ਪੇਸ਼ੇਵਰ ਤਰੀਕੇ ਨਾਲ ਵੀ ਗਾਉਣ ਦਾ ਫੈਸਲਾ ਕੀਤਾ। ਉਸਨੇ ਜਲੰਧਰ ਤੋਂ ਉਸਤਾਦ ਪੂਰਨ ਸ਼ਾਹਕੋਟੀ ਅਧੀਨ ਸਿਖਲਾਈ ਲਈ। ਉਸਦਾ ਗੁਰਬਾਣੀ ਦਾ ਵਰਜਨ ਭਾਰਤ ਵਿੱਚ ਰਿਲੀਜ਼ ਹੋਇਆ ਅਤੇ ਉਸਨੇ ਇਸ ਲਈ ਬਹੁਤ ਸ਼ਲਾਘਾ ਪ੍ਰਾਪਤ ਕੀਤੀ। ਉਸਨੇ ਵੱਖ-ਵੱਖ ਪ੍ਰੋਗਰਾਮਾਂ ਤੇ ਗੁਰਬਾਣੀ ਗਾਉਣਾ ਸ਼ੁਰੂ ਕਰ ਦਿੱਤਾ। ਉਸ ਦੇ ਭੈਣ-ਭਰਾ ਗੁਰਬਾਣੀ ਪਾਠਾਂ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਅਸੀਸ ਨੇ ਇੱਕ ਪੰਜਾਬੀ ਰਿਐਲਿਟੀ ਸ਼ੋਅ, "ਆਵਾਜ਼ ਪੰਜਾਬ ਦੀ" ਵਿੱਚ ਭਾਗ ਲਿਆ, ਜਿਸ ਤੋਂ ਬਾਅਦ ਉਹ ਬੰਬਈ ਆਈ ਅਤੇ ਕਈ ਸੰਗੀਤ ਕੰਪੋਜ਼ਰਾਂ ਨਾਲ ਮੁਲਾਕਾਤ ਕੀਤੀ। 

ਅਸੀਸ ਨੇ ਇੰਡੀਅਨ ਆਇਡਲ 6 ਵਿੱਚ ਵੀ ਹਿੱਸਾ ਲਿਆ। ਉਸਨੇ "ਬੋਲਨਾ" ਗਾਇਆ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਗੀਮਾ 2016 ਫੈਨਪਾਰਕ ਵਿੱਚ ਆਪਣੇ ਭਾਵਨਾਤਮਕ ਗਾਣਿਆਂ ਨਾਲ ਜਿੱਤ ਲਿਆ। ਤਮੰਚੇ ਉਸ ਦੀ ਬਾਲੀਵੁੱਡ ਵਿੱਚ ਪਹਿਲੀ ਫਿਲਮ ਹੈ, ਜਿਸ ਵਿੱਚ ਉਸਨੇ "ਦਿਲਦਾਰ" ਗੀਤ ਗਾਇਆ। ਕਪੂਰ ਐਂਡ ਸੰਨਜ ਵਿਚੋਂ (1 9 21 ਤੋਂ) ਉਸ ਦਾ ਗੀਤ "ਬੋਲਨਾ" ਇਕਦਮ ਹਿੱਟ ਹੋਇਆ ਅਤੇ ਚਾਰਟ ਲਿਸਟ ਵਿੱਚ ਸਭ ਤੋਂ ਉੱਪਰ ਰਿਹਾ। 

ਉਸਦੇ ਗੀਤ ਸੰਗੀਤ ਵਾਲੇ ਕੈਰੀਅਰ ਵਿੱਚ ਉਸਨੂੰ ਮੁੰਬਈ ਦੀ ਸੰਗੀਤ ਇੰਡਸਟਰੀ ਦੇ ਨਾਲ ਨਾਲ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦਾ ਵੀ ਅਥਾਹ ਪਿਆਰ ਮਿਲਿਆ। ਉਮੀਦ ਹੈ ਜਲਦੀ ਹੀ ਉਸਦੇ ਹੋਰ ਗੀਤ ਵੀ ਸਰੋਤਿਆਂ ਸਾਹਮਣੇ ਆਉਣਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।