ਪਰ ਕਈ ਵਾਰ ਆਪਣਿਆਂ ਕੋਲ ਵੀ ਸਮਾਂ ਨਹੀਂ ਹੁੰਦਾ ਅੰਤਿਮ ਵਿਦਾ ਆਖਣ ਲਈ
ਇੱਕ ਬਹੁਤ ਪੁਰਾਣਾ ਗੀਤ ਯਾਦ ਆ ਰਿਹਾ...
ਕਸਮੇਂ ਵਾਅਦੇ ਪਿਆਰ ਵਫ਼ਾ ਸਬ ਬਾਤੇਂ ਹੈਂ ਬਾਤੋਂ ਕਾ ਕਿਆ----!
ਕੋਈ ਕਿਸੀ ਕਾ ਨਹੀਂ ਹੈ ਝੂਠੇ ਨਾਤੇ ਹੈਂ ਨਾਤੋਂ ਕਾ ਕਿਆ---!
ਇਹ ਗੱਲ ਅੱਜਕਲ੍ਹ ਦੇ ਰਿਸ਼ਤਿਆਂ ਨਾਤਿਆਂ ਵਿਚ ਕਈ ਵਾਰ ਸਚ ਸਾਬਿਤ ਹੁੰਦੀ ਦੇਖੀ। ਲੋੜ ਪੈਣ ਤੇ ਕੋਈ ਨਾ ਕੋਈ ਬਹਾਨਾ ਬਣਾ ਲੈਣਾ ਕੁਝ ਮਤਲਬੀ ਲੋਕਾਂ ਲਈ ਹਰ ਰੋਜ਼ ਦੀ ਕਾਰੀਗਰੀ ਹੋ ਗਈ. ਕੋਈ ਬੀਮਾਰ ਹੋ ਜੇ ਤਾਂ ਉਸਦੀ ਮੌਤ ਦੀ ਕਾਮਨਾ।।।ਭਾਵੇਂ ਦਿਲ ਵਿਚ ਹੀ ਕੀਤੀ ਜੇ ਪਰ ਕੀਤੀ ਜਾਂਦੀ ਹੈ ਤਾਂਕਿ ਖਰਚਾ ਬਚ ਜਾਏ। ਜੇ ਬਹਾਨਾ ਵਰਤ ਹੀ ਜਾਏ ਅਤੇ ਮੌਤ ਹੋ ਹੀਜਾਏ ਤਾਂ ਵੀ ਛੇਤੀ ਤੋਂ ਛੇਤੀ ਅੰਤਿਮ ਸੰਸਕਾਰ ਤਕਰੀਬਨ ਸਾਰੀਆਂ ਰਿਸ਼ਤੇਦਾਰਾਂ ਦੀ ਇੱਕ ਸਾਂਝੀ ਰਾਏ ਦਾ ਫੈਸਲਾ ਬਣਕੇ ਸਾਹਮਣੇ ਆਉਂਦਾ ਹੈ ਤਾਂਕਿ ਸਾਰੀਆਂ ਦੀਆਂ ਦਿਹਾੜੀਆਂ ਅਤੇ ਦੁਬਾਰਾ ਆਉਣ ਦੀਆਂ ਖੱਜਲ ਖੁਆਰੀਆਂ ਬਚ ਜਾਣ।
ਰਿਸ਼ਤੇਦਾਰੀਆਂ ਦੇ ਖੂਨ ਵਿੱਚ ਆਈ ਇਸ ਸਫੇਦੀ ਦੇ ਬਾਵਜੂਦ ਯਾਰਾਂ ਦੋਸਤਾਂ ਅਤੇ ਖਾਸ ਕਰਕੇ ਗੁਰੂ ਸ਼ਿਸ਼ ਦੇ ਰਿਸ਼ਤੇ ਵਿੱਚ ਕੁਝ ਆਸ ਅਜੇ ਵੀ ਬਾਕੀ ਬਚੀ ਆਉਂਦੀ ਸੀ। ਹੁਣ ਜੋ ਕੁਝ ਪੰਜਾਬ ਦੇ "ਨਾਇਕ ਗਾਇਕ' ਗੁਰਦਾਸ ਮਾਨ ਨੇ ਕਰ ਦਿਖਾਇਆ ਹੈ ਉਸ ਨਾਲ ਇਹ ਆਸ ਵੀ ਟੁੱਟ ਗਈ ਹੈ। ਜਨਾਬ ਹਾਕਮ ਸੂਫੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਨਾਮਵਰ ਸ਼ਿਸ਼ ਗੁਰਦਾਸ ਮਾਨ ਨੇ ਨਾ ਤਾਂ ਅੰਤਿਮ ਸੰਸਕਾਰ ਮੌਕੇ ਆਉਣ ਦੀ ਕੋਈ ਲੋੜ ਸਮਝੀ ਅਤੇ ਨਾ ਹੀ ਅੰਤਿਮ ਅਰਦਾਸ ਮੌਕੇ। ਫੇਸਬੁਕ ਵਿੱਚ ਗੁਰਦਾਸ ਮਾਨ ਦੇ ਇਸ ਵਤੀਰੇ ਨੂੰ ਲੈ ਕੇ ਕਾਫੀ ਕੁਝ ਲਿਖਿਆ ਜਾ ਰਿਹਾ ਹੈ। ਲਿਖਣ ਵਾਲੇ ਲੋਕ ਜਜ਼ਬਾਤੀ ਲੱਗਦੇ ਹਨ। ਸ਼ਾਇਦ ਨਹੀਂ ਸਮਝਦੇ ਕਿ ਅੱਜਕਲ੍ਹ ਜਜਬਾਤਾਂ ਦਾ ਕੋਈ ਮੁਲ ਨਹੀਂ ਰਿਹਾ। ਬਾਪ ਬੜਾ ਨ ਭਈਆ ਸਬਸੇ ਬੜਾ ਰੁਪਈਆ ਵਾਲੀ ਕਹਾਵਤ ਲੋਕਾਂ ਨੇ ਪਹਿਲਾਂ ਵੀ ਸੁਣੀ ਸੀ ਪਰ ਹੁਣ ਕੁਲਜੀਤ ਸਿੰਘ ਮਾਨ ਨੇ ਫੇਸਬੁਕ 'ਤੇ ਕੀਤੇ ਇੱਕ ਕੁਮੈਂਟ ਵਿੱਚ ਦੱਸਿਆ ਹੈ ਕਿ ਇਹ ਆਪਣੇ ਪਿਤਾ ਦੇ ਮਰਨ ਤੇ ਵੀ ਨਹੀਂ ਸੀ ਆਇਆ। ਉਸ ਸੈੰ ਇਹ ਯੂ ਐਸ ਏ ਵਿੱਚ ਸੀ। ਜਜਬਾਤਾਂ ਨੂੰ ਪਿਆਰ ਕਰਨ ਵਾਲੇ ਇਹਨਾਂ ਸਾਰੀਆਂ ਲੋਕਾਂ ਦੀਆਂ ਗੱਲਾਂ ਠੀਕ ਲੱਗਦੀਆਂ ਹਨ ਪਰ ਕਈ ਵਾਰ ਹੁੰਦਾ ਹੈ ਕੀ ਸਚਮੁਚ ਕੋਈ ਅਜਿਹੀ ਮਜਬੂਰੀ ਜਿਹੜੀ ਸ਼ਾਇਦ ਮਾਨ ਸਾਹਿਬ ਅਜੇ ਦੱਸ ਨਾ ਸਕੇ ਹੋਣ। ਇਸ ਲੈ ਉਹਨਾਂ ਦੇ ਪੱਖ ਦੀ ਉਡੀਕ ਕਰਨੀ ਵੀ ਬਣਦੀ ਹੈ। -ਰੈਕਟਰ ਕਥੂਰੀਆ
ਗੁਰਦਾਸ ਮਾਨ ਦੇ ਨਾਂ ਖੁੱਲੀ ਚਿਠੀ |

http://www.facebook.com/photo.php?fbid=385656788173022&set=a.188661411205895.49103.188186601253376&type=1&theater
ReplyDelete