Showing posts with label Art. Show all posts
Showing posts with label Art. Show all posts

Saturday, October 1, 2022

ਕਲਾ ਦੇ ਅਸਮਾਨ ਵਿੱਚ ਉੱਚੀਆਂ ਉਡਾਨਾਂ ਵਾਲੇ ਜਾਦੂ ਦੀ ਟਰੇਨਿੰਗ

ਪ੍ਰਾਚੀਨ ਕਲਾ ਕੇਂਦਰ ਵਿੱਚ ਹੋਈ ਨਵੀਂ ਪਰੰਪਰਾ ਦੀ ਸ਼ੁਰੂਆਤ 

ਚੰਡੀਗੜ੍ਹ: 1 ਅਕਤੂਬਰ 2022: (ਕਾਰਤਿਕਾ ਸਿੰਘ//ਸੁਰ ਸਕਰੀਨ):: 

ਇਥੇ ਕਲਾਕਾਰਾਂ ਲਈ ਖਾਸ ਟਰੇਨਿੰਗ ਸ਼ੁਰੂ ਹੋਈ ਹੈ ਜਿਸ ਨੇ ਨਵੇਂ ਇਤਿਹਾਸ ਰਚਣੇ  ਹਨ। ਅੱਜ ਮੀਡੀਆ ਨਾਲ ਮੁਲਾਕਾਤ ਇਸਦੇ ਸ਼ੁਭ ਆਰੰਭ ਦਾ ਐਲਾਨ ਹੀ ਸੀ।ਵਿਦੇਸ਼ਾਂ ਤੋਂ ਆਏ ਹੋਏ ਓਹ ਕਲਾਕਾਰ ਲੋਕ ਜੋ ਜਾਂ ਤਾਂ ਹਮੇਸ਼ਾ ਆਪਣੀ ਮਾਤ ਭਾਸ਼ਾ ਬੋਲਦੇ ਹਨ ਤੇ ਜਾਂ ਸਿਰਫ਼ ਅੰਗਰੇਜ਼ੀ ਬੋਲਦੇ ਹਨ। ਉਹਨਾਂ ਨੂੰ ਹੋਰ ਕੋਈ ਵੀ ਜ਼ੁਬਾਨ ਨਾ ਸਮਝ ਆਉਂਦੀ ਹੈ ਨਾ ਹੀ ਉਹ ਬੋਲ ਸਕਦੇ ਹਨ। ਇਸਦੇ ਬਾਵਜੂਦ ਓਹ ਕਈ ਦਿਨਾਂ ਤੋਂ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਅਤੇ ਮੋਹਾਲੀ ਦੇ ਕੰਪਲੈਕਸ ਵਿੱਚ ਹਨ। ਇਥੇ ਓਹ ਸੰਗੀਤ ਦੀ ਵਿਧੀ ਪੂਰਬਕ ਵਿੱਦਿਆ ਹਾਸਲ ਕਰਨ ਲਈ ਆਏ ਹੋਏ ਹਨ। ਇਥੇ ਆ ਕੇ ਇਹ ਸਾਰੇ ਕਲਾਕਾਰ ਆਪਸ ਵਿਚ ਇੰਝ ਘੁਲਮਿਲ ਗਏ ਹਨ ਜਿਵੇਂ ਇੱਕ ਪਰਿਵਾਰ ਦੇ ਮੈਂਬਰ ਹੋਣ। ਇਹਨਾਂ ਕੇ ਲੱਗਦਾ ਹੈ ਜਿਵੇਂ ਅਸੀਂ ਕਿਸੇ ਅੰਤਰਰਾਸ਼ਟਰੀ ਸਮਾਗਮ ਵਿੱਚ ਹੋਈਏ।  ਇਹ ਸਾਰੇ ਕਲਾਕਾਰ ਇਥੇ ਸਿਰਫ ਕਲਾ ਅਤੇ ਸੰਵੇਦਨਾ ਦੀ ਭਾਸ਼ਾ ਨਾਲ ਗੱਲ ਕਰਦੇ ਹਨ। ਪ੍ਰਾਚੀਨ ਕਲਾ ਕੇਂਦਰ ਵਿੱਚ ਇਹ ਸਾਰੇ ਇੱਕ ਦੂਜੇ ਨਾਲ ਇਸ ਤਰ੍ਹਾਂ ਘੁਲ-ਮਿਲ ਗਏ ਸਨ ਜਿਵੇਂ ਉਹ ਇੱਕ ਦੂਜੇ ਨੂੰ ਜਨਮਾਂ ਜਨਮਾਂ ਤੋਂ ਜਾਣਦੇ ਹੋਣ। 

ਕਲਾ ਨੂੰ ਹੋਰ ਸ਼ਿੱਦਤ ਨਾਲ ਸਿੱਖਣ ਦੀ ਪਿਆਸ ਅਤੇ ਕਲਾ ਨਾਲ ਨੇੜਤਾ ਨੇ ਇਹ ਚਮਤਕਾਰ ਵੀ ਕਰ ਦਿਖਾਇਆ ਹੈ। ਪਹਿਲੀ ਅਕਤੂਬਰ ਨੂੰ ਹੋਏ ਸਮਾਗਮ ਵਾਲੇ ਦਿਨ ਇਥੋਂ ਦਾ ਮਾਹੌਲ ਅੰਤਰਰਾਸ਼ਟਰੀ ਸੱਭਿਆਚਾਰਕ ਮਾਹੌਲ ਜਾਪਦਾ ਸੀ। ਨਾ ਕੋਈ ਧਰਮ, ਨਾ ਕੋਈ ਸੀਮਾਵਾਂ, ਨਾ ਕੋਈ ਜਾਤ, ਨਾ ਕੋਈ ਧਰਮ....! ਬਸ ਇੱਕ ਹੀ ਧਰਮ ਸੀ-ਕਲਾ ਦਾ ਧਰਮ। 

ਪ੍ਰਾਚੀਨ ਕਲਾ ਕੇਂਦਰ ਦਾ ਇਹ ਅੱਜ ਦਾ ਰੰਗ ਵੀ ਵੇਖਣ ਵਾਲਾ ਸੀ। ਇੱਕ ਕਲਾਤਮਕ ਮਾਹੌਲ. ਗੀਤ, ਸੰਗੀਤ ਅਤੇ ਨ੍ਰਿਤ ਦੇ ਅਨੁਭਵਾਂ ਦੀ ਉਚਾਈ। ਦੂਰੋਂ-ਦੂਰੋਂ ਆਏ ਕਲਾਕਾਰਾਂ ਨੂੰ ਮਿਲ ਕੇ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਇੰਜ ਮਹਿਸੂਸ ਹੋਇਆ ਜਿਵੇਂ ਅਸੀਂ ਕਿਸੇ ਅੰਤਰਰਾਸ਼ਟਰੀ ਸਮਾਗਮ ਵਿੱਚ ਹਾਜ਼ਰ ਹੋਏ ਹਾਂ। ਪ੍ਰਾਚੀਨ ਕਲਾ ਕੇਂਦਰ ਦੇ ਪ੍ਰਬੰਧਕਾਂ ਨੇ ਆਪਣੇ ਸੰਸਥਾਪਕ ਐਮ.ਐਲ. ਕੌਸਰ ਦੀ ਯਾਦ ਵਿਚ ਬਣਾਏ ਹੋਏ ਇਨਡੋਰ ਆਡੀਟੋਰੀਅਮ ਵਿਖੇ ਦੁਪਹਿਰ 12:00 ਵਜੇ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਸੀ। 

ਇਸ ਕੇਂਦਰ ਨੇ ਆਪਣੀ ਨਵੀਂ ਪ੍ਰਾਪਤੀ ਬਾਰੇ ਵਿਸਥਾਰਪੂਰਵਕ ਜਾਣ-ਪਛਾਣ ਦੇਣ ਲਈ ਪ੍ਰੈਸ ਨਾਲ ਮੁਲਾਕਾਤ ਕੀਤੀ। ਇਸ ਨਵੇਂ ਪ੍ਰੋਗਰਾਮ ਤਹਿਤ "ਗੁਰੂ ਸ਼ਿਸ਼ ਪਰੰਪਰਾ" ਦੀ ਰਹਿਨੁਮਾਈ ਹੇਠ ਵੱਖ-ਵੱਖ ਕਲਾਸੀਕਲ ਸ਼ੈਲੀਆਂ ਦੇ ਸਤਿਕਾਰਯੋਗ ਗੁਰੂਆਂ ਦੀ ਯੋਗ ਅਗਵਾਈ ਹੇਠ "ਦੋਹਰੀ ਸਿਖਲਾਈ" ਦੇਣ ਲਈ ਕੇਂਦਰ ਦੇ ਮੁਹਾਲੀ ਕੈਂਪਸ ਵਿੱਚ ਤਿੰਨ ਸਾਲਾ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਕਈਆਂ ਦੀ ਕਲਾ ਵਾਲੀ ਪਿਆਸ ਵੀ ਬੁਝੇਗੀ ਅਤੇ ਇਸਦੇ ਨਾਲ ਹੋ ਰੋਜ਼ਗਾਰ ਵੀ ਮਿਲੇਗਾ। 

ਜ਼ਿਕਰਯੋਗ ਹੈ ਕਿ ਇਸ ਕੇਂਦਰ ਵਿੱਚ ਕਲਾਸੀਕਲ ਆਰਟਸ ਦੇ ਖੇਤਰ ਵਿੱਚ ਸਿਖਲਾਈ ਪ੍ਰਾਪਤ ਵਿਦੇਸ਼ੀ ਅਤੇ ਭਾਰਤੀ ਵਿਦਿਆਰਥੀਆਂ ਲਈ ਮੈੱਸ ਦੀ ਸਹੂਲਤ ਵਾਲਾ ਇੱਕ ਵਧੀਆ ਹੋਸਟਲ ਵੀ ਹੈ। ਵੱਖ-ਵੱਖ ਦੇਸ਼ਾਂ ਦੇ ਕੁਝ ਵਿਦਿਆਰਥੀ ਪਹਿਲੀ  ਅਕਤੂਬਰ, 2022 ਤੋਂ ICCR ਅਤੇ PKK ਸਕਾਲਰਸ਼ਿਪਾਂ ਰਾਹੀਂ ਇਸ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਹਨ। 

ਇਸ ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਇਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਆਪਣੇ ਦੇਸ਼ ਦੀ ਕਲਾ ਦਾ ਵਧੀਆ ਪ੍ਰਦਰਸ਼ਨ ਕੀਤਾ ਗਿਆ। ਆਪਣੇ ਦੇਸ਼ ਦੇ ਰਵਾਇਤੀ ਪਹਿਰਾਵੇ ਵਿੱਚ ਸਜੇ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਦੇਸ਼ ਦੀ ਕਲਾ ਅਤੇ ਸੰਗੀਤ ਦੀਆਂ ਖੂਬਸੂਰਤ ਝਲਕੀਆਂ ਵੀ ਪੇਸ਼ ਕੀਤੀਆਂ। 

ਕਜ਼ਾਕਿਸਤਾਨ ਅਤੇ ਬੰਗਲਾਦੇਸ਼ ਦੇ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਦੇਸ਼ ਦੀ ਕਲਾ ਅਤੇ ਸੰਸਕ੍ਰਿਤੀ ਨੂੰ ਪੇਸ਼ ਕੀਤਾ ਗੁਰੂ ਸ਼ਿਸ਼ ਪਰੰਪਰਾ ਦਾ ਮਹੱਤਵ ਅਖੰਡਮੰਡਲਕਰਮ ਵਿਵਯਮ ਯੇਨਾ ਚਰਾਚਰਮਾ | ਤਤਪਦਮ ਦਰਸ਼ਿਤਮ ਯੇ ਤਸ੍ਮੈ ਸ਼੍ਰੀਗੁਰਵੇ ਨਮਹ ||  ਅਰਥਾਤ ਪ੍ਰਣਾਮ ਉਸ ਮਹਾਨ ਗੁਰੂ ਨੂੰ ਜਿਨ੍ਹਾਂ ਨੇ ਇਸ ਰਾਜ ਨੂੰ ਸਾਕਾਰ ਕਰਨਾ ਸੰਭਵ ਬਣਾਇਆ ਜੋ ਪੂਰੀ ਬ੍ਰਹਿਮੰਡ ਵਿੱਚ ਵਿਆਪਕ ਹੈ। ਸਾਰੇ ਜੀਵਿਤ ਅਤੇ ਮਰੇ ਹੋਏ। ਦੇ ਅਨੁਸਾਰ ਦਰਸਾਇਆ ਗਿਆ ਸੀ। 

ਭਾਰਤ ਜੋ ਕਿ ਕਲਾਮਈ ਇਤਿਹਾਸ ਅਤੇ ਸੱਭਿਆਚਾਰ ਨਾਲ ਭਰਪੂਰ ਦੇਸ਼ ਹੈ ਨੇ ਪੁਰਾਣੇ ਸਮੇਂ ਤੋਂ ਹੀ ਨੌਜਵਾਨ ਸ਼ਖਸੀਅਤ ਦੇ ਵਿਕਾਸ ਵਿੱਚ ਗੁਰੂ ਦੀ ਮਹੱਤਤਾ ਨੂੰ ਸਮਝਿਆ ਹੈ। ਭਾਰਤੀ ਸੰਸਕ੍ਰਿਤੀ ਵਿੱਚ, ਇੱਕ ਗੁਰੂ ਦੀ ਭੂਮਿਕਾ ਕਿਸੇ ਵਿਸ਼ੇ ਨੂੰ ਸਿਖਾਉਣ ਵਾਲੇ ਤੋਂ ਪਰੇ ਹੈ। ਉਨ੍ਹਾਂ ਦੇ ਉਸਤਾਦ ਤੋਂ ਸਿੱਖੇ ਗਏ ਸਬਕ ਕਿਤੇ ਜ਼ਿਆਦਾ ਗੁੰਝਲਦਾਰ ਹੁੰਦੇ ਹਨ, ਕਿਉਂਕਿ ਇਹ ਵਿਦਿਆਰਥੀ ਦੀਆਂ ਅੱਖਾਂ ਨੂੰ ਦੁਨੀਆ ਲਈ ਖੋਲ੍ਹਦੇ ਹਨ ਅਤੇ ਉਸਦੇ ਵਿਚਾਰਾਂ ਨੂੰ ਸਹੀ ਦਿਸ਼ਾ ਦਿੰਦੇ ਹਨ ਜਿਸ ਵਿੱਚ ਉਸਨੂੰ ਵਿਕਾਸ ਅਤੇ ਖੁਸ਼ਹਾਲੀ ਅਤੇ ਸਫਲ ਹੋਣ ਲਈ ਆਪਣੀ ਊਰਜਾ ਦੀ ਵਰਤੋਂ ਕਰਨੀ ਚਾਹੀਦੀ ਹੈ। 

ਇਥੇ ਵੀ ਵਿਦਿਆਰਥੀ ਵੱਖ-ਵੱਖ ਪ੍ਰਸਿੱਧ ਗੁਰੂਆਂ ਤੋਂ ਸਿੱਖਣਗੇ-ਗੁਰੂ ਸ਼ੋਭਾ ਕੌਸਰ ਜੀ, ਗੁਰੂ ਸੌਭਾਗਿਆ ਵਰਧਨ, ਗੁਰੂ ਬ੍ਰਿਜਮੋਹਨ ਗੰਗਾਨੀ, ਡਾ: ਸਮੀਰਾ ਕੌਸਰ, ਸ਼੍ਰੀ ਪਰਵੇਸ਼ ਅਤੇ ਯੋਗੀ ਆਸ਼ੂ ਪ੍ਰਤਾਪ ਪ੍ਰਾਚੀਨ ਕਲਾ ਕੇਂਦਰ ਦੀ ਦੇਖ-ਰੇਖ ਹੇਠ ਹੋ ਰਹੇ ਪ੍ਰੋਗਰਾਮਾਂ ਦਾ ਮੁਖ ਆਕਰਸ਼ਣ ਹਨ। ਇਸ ਪ੍ਰੋਗਰਾਮ ਲਈ ਵਿਦਿਆਰਥੀਆਂ ਦਾ ਪਹਿਲਾ ਜਥਾ ਪਹਿਲਾਂ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਾਡੇ ਨਾਲ ਜੁੜ ਚੁੱਕਾ ਹੈ। 

ਇਹ ਵਿਦਿਆਰਥੀ ਜਲਦੀ ਹੀ ਆਪਣੀਆਂ ਕਲਾਸਾਂ ਸ਼ੁਰੂ ਕਰਨਗੇ ਅਤੇ ਆਪਣੇ ਕਲਾ-ਰੂਪਾਂ ਦੀਆਂ ਬਾਰੀਕੀਆਂ ਸਿੱਖਣ ਦੇ ਨਾਲ-ਨਾਲ ਆਪਣੇ ਉਸਤਾਦ ਦੇ ਤਜਰਬਿਆਂ ਤੋਂ ਸਿੱਖਣਗੇ ਜੋ ਕਿ ਆਪੋ ਆਪਣੇ ਖੇਤਰਾਂ ਵਿਚ ਮੁਕੰਮਲ ਮਾਸਟਰ ਹਨ। ਇਹ ਮਾਹਰ ਗੁਰੂ ਨੌਜਵਾਨ ਕਲਾਕਾਰਾਂ ਲਈ ਗਿਆਨ ਦੀ ਸੁਨਹਿਰੀ ਖਾਨ ਵਾਂਗ ਹਨ। 

ਨਿਰੰਤਰ  60 ਸਾਲਾਂ ਤੋਂ ਵੱਧ ਸਮੇਂ ਤੋਂ, ਪ੍ਰਾਚੀਨ ਕਲਾ ਕੇਂਦਰ ਨੇ ਕਲਾ ਅਤੇ ਸੱਭਿਆਚਾਰ ਬਾਰੇ ਗਿਆਨ ਨੂੰ ਵਧਾਉਣ ਅਤੇ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਪ੍ਰੋਗਰਾਮ ਉਸ ਦਿਸ਼ਾ ਵਿੱਚ ਅਗਲਾ ਕਦਮ ਹੋਵੇਗਾ! ਕੁੱਲ ਮਿਲਾ ਕੇ, ਅੱਜ ਦਾ ਸਮਾਗਮ ਇੱਕ ਸ਼ਾਨਦਾਰ ਨਵੀਂ ਸ਼ੁਰੂਆਤ ਦੀ ਸ਼ੁਰੂਆਤ ਸੀ-ਜਿਵੇਂ ਕਿ ਇੱਕ ਐਲਾਨ- ਜਿਵੇਂ ਕਿ ਇਹ ਸਨ। 

ਪ੍ਰਾਚੀਨ ਕਲਾ ਕੇਂਦਰ ਦੇ ਵਿਸ਼ਾਲ ਆਡੀਟੋਰੀਅਮ ਦੇ ਸ਼ਾਂਤ ਮਾਹੌਲ ਵਿੱਚ ਸੰਗੀਤ ਅਤੇ ਨ੍ਰਿਤ ਦੀਆਂ ਲਹਿਰਾਂ ਆਉਣ ਅਤੇ ਇਸ ਕਲਾ ਅੰਮ੍ਰਿਤ ਦੀ ਵਰਖਾ ਵਿੱਚ ਦੈਵੀ ਆਨੰਦ ਪ੍ਰਾਪਤ ਕਰਨ ਦਾ ਸੱਦਾ ਦੇ ਰਹੀਆਂ ਸਨ ਕਿ ਆਓ  ਕਲਾ ਦੇ ਇਸ ਅਸਮਾਨ ਵਿੱਚ ਉੱਚੀ ਤੋਂ ਉੱਚੀ ਉਡਾਣ ਭਰੋ। ਕਲਾ ਦੇ ਸਾਗਰਾਂ ਵਿਚ ਡੁਬਕੀਆਂ ਲਗਾਓ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, March 25, 2013

ਏਕ ਬਾਰ ਇਸ ਰਾਹ ਪੈ ਮਰਨਾ ਸੋ ਜਨਮੋੰ ਕੇ ਸਮਾਨ ਹੈ....

ਦੇਖ ਕੇ ਵੀਰੋਂ ਕੀ ਕੁਰਬਾਨੀ ਅਪਨਾ ਦਿਲ ਭੀ ਡੋਲਾ
ਤੇਜਾ ਸਿੰਘ ਸੁਤੰਤਰ ਮੈਮੋਰੀਅਲ ਕਮੇਟੀ ਵੱਲੋਂ ਯਾਦ ਕਰਾਏ ਗਏ ਸ਼ਹੀਦਾਂ ਦੇ ਸੁਪਨੇ 
ਸ਼ਹੀਦੀ ਦਿਨ ਤੇ ਫਿਰ ਨਜਰ ਆਇਆ ਇੰਨਕ਼ਲਾਬੀ ਜੋਸ਼ ਅਤੇ ਉਤਸ਼ਾਹ 
ਸ਼ਹੀਦਾਂ ਦੇ ਵਿਚਾਰਾਂ ਅਤੇ ਸੁਪਨਿਆਂ ਨੂੰ ਬਾਰ ਬਾਰ ਧੁੰਦਲਾ ਕਰਨ ਦੀਆਂ ਅਨਗਿਣਤ ਨਾਪਾਕ ਸਾਜਿਸ਼ਾਂ ਬਾਵਜੂਦ ਸ਼ਹੀਦਾਂ ਦੇ ਵਿਚਾਰ ਲੋਕਾਂ ਦੇ ਦਿਲਾਂ ਵਿੱਚ ਲਗਾਤਾਰ ਘਰ ਕਰ ਰਹੇ ਹਨ। ਬਜੁਰਗ ਪੀੜ੍ਹੀ ਦੇ ਨਾਲ ਨਾਲ ਬੱਚੇ ਵੀ ਸ਼ਹੀਦਾਂ ਦੇ ਵਿਚਾਰਾਂ ਨੂੰ  ਡੂੰਘਾਈ ਤੱਕ ਸਮਝਣ ਲਈ ਉਤਸੁਕ ਹਨ। ਇਹ ਗੱਲ ਨਜਰ ਆਈ ਰਿਸ਼ੀ ਨਗਰ ਦੇ ਵਾਈ ਬਲਾਕ 'ਚ ਪੈਂਦੀ ਚਾਂਦ ਕਲੋਨੀ ਦੇ ਇੱਕ ਸਮਾਗਮ ਵਿੱਚ। ਜਿਥੇ ਬੱਚੇ ਵੀ ਸਨ, ਬਜੁਰਗ ਵੀ ਅਤੇ ਜੁਆਨ ਵੀ। ਕਲਾ ਦੇਪ੍ਰੋਗਰਾਮ ਰੰਗਾਰੰਗ ਸਨ ਪਰ ਸੁਨੇਹਾ ਸ਼ਹੀਦਾਂ ਦੇ ਸੁਪਨਿਆਂ ਵਾਲਾ ਹੀ ਸੀ।  ਸਟੇਜ  ਦੀ ਹਰ ਆਈਟਮ ਦੇਸ਼ ਅਤੇ ਸਮਾਜ ਦੀ ਨਿਘਰ ਰਹੀ ਹਾਲਤ ਬਾਰੇ ਵੀ ਪਤਾ ਦੇਂਦੀ ਸੀ ਅਤੇ ਬਚਪਨ ਦੇ ਗੁਆਚ ਰਹੇ ਸੁਪਨਿਆਂ ਬਾਰੇ ਵੀ ਜ਼ਿਕਰ ਕਰਦੀ ਸੀ। ਇੰਝ ਲੱਗਦਾ ਸੀ ਜਿਵੇਂ ਸ਼ਹੀਦਾਂ ਦੀਆਂ ਅੰਤਰ ਆਤਮਾਵਾਂ ਇੱਕ ਵਾਰ ਫਿਰ ਆਪਣੇ ਵਿਚਾਰਾਂ ਦਾ ਰੰਗ ਗੂਹੜਾ ਕਰ ਰਹੀਆਂ ਸਨ ਅਤੇ ਸਾਬਿਤ ਕਰ ਰਹੀਆਂ ਸਨ ਕਿ ਏਕ ਬਾਰ ਇਸ ਰਾਹ ਪੈ ਮਰਨਾ ਸੋ ਜਨਮੋੰ ਕੇ ਸਮਾਨ ਹੈ। ਇਸ ਤਰ੍ਹਾ ਜਾਪਦਾ ਸੀ ਜਿਵੇਂ ਕੁਰਸੀਆਂ ਤੇ ਬੈਠੇ ਸਰੋਤੇ--ਖਾਸ ਕਰ ਬੱਚੇ ਇਸਦਾ ਹੁੰਗਾਰਾ ਭਰਦੀਆਂ ਆਖ ਰਹੇ ਸਨ---ਦੇਖ ਕੇ ਵੀਰੋਂ ਕੀ ਕੁਰਬਾਨੀ ਅਪਨਾ ਦਿਲ ਭੀ ਡੋਲਾ--ਮੇਰਾ ਰੰਗ ਦੇ ਬਸੰਤੀ ਚੋਲਾ--
ਕਾਬਿਲੇ ਜ਼ਿਕਰ ਹੈ ਕਿ ਇਸ ਵਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਸਮਾਗਮ ਪਹਿਲਾਂ ਨਾਲੋਂ ਕੁਝ ਜਿਆਦਾ ਗਿਣਤੀ ਵਿੱਚ ਅਤੇ ਵਧੇਰੇ ਜੋਸ਼ੋ ਖਰੋਸ਼ ਨਾਲ ਹੋਏ। ਇਸੇ ਤਰਾਂ ਦਾ ਇੱਕ ਸਮਾਗਮ ਰਿਸ਼ੀ ਨਗਰ ਨੇੜੇ ਪੈਂਦੀ ਚਾਂਦ ਕਲੋਨੀ ਵਿੱਚ ਵੀ ਹੋਇਆ। ਇਹ ਪ੍ਰੋਗਰਾਮ ਆਯੋਜਿਤ ਕੀਤਾ ਸੀ ਸਾਥੀ ਤੇਜਾ ਸਿੰਘ ਸੁਤੰਤਰ ਮੁਹੱਲਾ ਸੁਧਾਰ ਕਮੇਟੀ ਨੇ। ਲੀਡਰ ਏਸ ਪ੍ਰੋਗਰਾਮ ਵਿੱਚ ਵੀ ਪੁੱਜੇ ਹੋਏ ਸਨ ਪਰ ਮਹਿਮਾਨਾਂ ਅਤੇ ਮੇਜ਼ਬਾਨਾਂ ਦੋਹਾਂ ਦਾ ਹੀ ਸਾਰਾ ਧਿਆਨ ਜਾਂ ਤਾਂ ਸ਼ਹੀਦਾਂ ਦੇ ਸੁਪਨਿਆਂ ਵੱਲ ਸੀ ਤੇ ਜਾਂ ਫਿਰ  ਉਹਨਾਂ  ਬੱਚਿਆਂ ਵੱਲ ਜਿਹਨਾਂ ਕਲ੍ਹ ਦਾ ਭਵਿੱਖ ਸਿਰਜਨਾ ਸੀ। ਇਸ ਲਈ ਨਾ ਤਾਂ ਲੀਡਰਾਂ ਦਾ ਧਿਆਨ ਆਓ ਭਗਤ ਵੱਲ ਸੀ ਅਤੇ ਨਾ ਹੀ ਲੋਕਾਂ ਜਾਨ ਪ੍ਰਬੰਧਕਾਂ ਦਾ ਧਿਆਨ ਕਿਸੇ ਦੇ ਉਚੇਚੇ ਸਵਾਗਤ ਵੱਲ। ਬਸ ਇੱਕੋ ਰਸਮ ਸੀ ਸਹੀਦ ਦੀ ਤਸਵੀਰ ਤੇ ਫੁੱਲ ਚੜ੍ਹਾਓ ਅਤੇ ਜਿਥੇ ਸੀਟ ਮਿਲੇ ਬੈਠ ਜਾਓ। ਚਾਹ ਪਾਣੀ ਹਰ ਕਿਸੇ ਕੋਲ ਹਰ ਕਿਸੇ ਦੀ ਸੀਟ ਤੇ ਪੁੱਜ ਰਿਹਾ ਸੀ। ਨਾ ਕੋਈ ਆਪਾ ਧਾਪੀ ਨਾ ਹੀ ਕੋਈ ਧੱਕਾ ਮੁੱਕੀ। ਲੋਕਾਂ ਵੱਲੋਂ ਲੋਕਾਂ ਲਈ ਹੋਏ ਇਸ ਪ੍ਰੋਗਰਾਮ ਵਿੱਚ ਸਾਰੇ ਹੀ ਬੜੇ ਸਹਿਜ ਨਾਲ ਬੈਠੇ ਸਨ---ਬੜੀ ਹੀ ਅਪਣਤ ਨਾਲ ਜਿਵੇਂ ਕੋਈ ਆਪਣੇ ਘਰ ਬੈਠਦਾ ਹੈ। ਵੱਖ ਵੱਖ ਸਕੂਲਾਂ ਦੀਆਂ ਟੀਮਾਂ ਦੇ ਬੱਚੇ ਆਪਣਾ ਨਾਮ ਸੁਣਦਿਆਂ ਸਾਰ ਹੀ ਸਟੇਜ ਤੇ ਪੁੱਜਦੇ ਤੇ ਆਪੋ ਆਪਣੀ ਪਰਫਾਰਮੈਂਸ ਦੇ ਕੇ ਬੜੇ ਹੀ ਅਨੁਸ਼ਾਸਨ ਨਾਲ ਆਪਣੀ ਸੀਟ ਤੇ ਪਰਤ ਆਉਂਦੇ। ਦਿਨ ਢਲ ਗਿਆ---ਧੁੱਪ ਚਲੀ ਗਈ---ਹਨੇਰਾ ਹੋ ਗਿਆ---ਆਖਿਰ ਬੱਤੀ ਵੀ ਚਲੀ ਗਈ--ਪਰ ਇਸ ਅਨੁਸ਼ਾਸਨ ਵਿੱਚ ਕੋਈ ਵਿਘਨ ਪੈਂਦਾ ਨਜ਼ਰੀਂ ਨਹੀਂ ਪਿਆ। ਇਸ ਸਮਾਗਮ ਵਿੱਚ  ਪੁੱਜੇ ਲੀਡਰ ਵੀ ਲੋਕਾਂ ਨਾਲ ਜੁੜੇ ਹੋਏ ਸਨ।   ਵੱਖ ਵੱਖ ਅਹੁਦਿਆਂ ਤੇ ਰਹਿ ਕੇ ਲੋਕਾਂ ਵਾਲੇ ਦੇ ਦਿਲਾਂ ਵਿੱਚ ਆਪਣੀ ਪੱਕੀ ਥਾਂ ਬਣਾਉਣ ਵਾਲੇ ਹਰੀਸ਼ ਰਾਏ ਢਾਂਡਾ, ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਸਕੱਤਰ ਡਾਕਟਰ ਅਰੁਣ ਮਿੱਤਰਾ, ਇਸਤਰੀ ਸਭਾ ਦੀ ਚੁੰਭਕੀ ਸ਼ਖਸੀਅਤ  ਕੁਸੁਮ ਲਤਾ, ਇਲਾਕਾ ਕੋਂਸਲਰ ਬਲਕਾਰ ਸਿੰਘ ਸੰਧੂ ਅਤੇ ਕਈ ਹੋਰ ਆਗੂ ਵੀ ਸ਼ਾਮਿਲ ਸਨ। 
ਰਾਜਨੀਤੀ ਹੋਵੇ ਜਾਂ ਮੀਡੀਆ..ਸਭਦੀ ਖਬਰ ਲੈਣ ਵਾਲੇ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਗੁਰਦਵਾਰੇ ਜਾਓ ਜਾਂ ਮੰਦਰ--ਭਜਨ ਕੀਰਤਨ ਦੇ ਰੱਟੇ ਲਾਉਣ ਨਾਲ ਕੁਝ ਨਹੀਂ ਬਣਨਾ ਅਤੇ ਇਹਨਾਂ ਥਾਵਾਂ ਤੇ ਰੱਟੇ ਹੀ ਲਵਾਏ ਜਾਂਦੇ ਹਨ।  ਉਹਨਾਂ ਸਪਸ਼ਟ ਕੀਤਾ ਕਿ ਭਜਨ ਕੀਰਤਨ ਦੀਆਂ ਤੁਕਾਂ ਨੂੰ ਜਿੰਦਗੀ ਦੇ ਅਮਲੀ ਤਜਰਬੇ ਵਿੱਚ ਉਤਾਰਿਆਂ ਹੀ ਗੱਲ ਬਣਦੀ ਹੈ ਵਰਨਾ ਅਜਿਹੇ ਰੱਟਿਆ ਨਾਲ  ਕੌਮ ਅਜਿਹੀ ਸੁੱਤੀ ਹੈ ਜਿਵੇਂ ਅਫੀਮ ਖਾ ਕੇ ਸੁੱਤੀ ਹੋਵੇ। ਇਸੇ ਤਰ੍ਹਾਂ ਕਾਮਰੇਡ ਰਣਧੀਰ ਸਿੰਘ ਨੇ ਕਿਹਾ ਕਿ ਜਿਹੜੀਆਂ ਕਿਤਾਬਾਂ ਅੱਜ ਇਨਾਮ ਵੱਜੋਂ ਇਥੇ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਸਾਰੇ ਬੱਚੇ ਘਰ ਜਾ ਕੇ ਪੜ੍ਹਨ ਜਰੂਰ ਕਿਤੇ ਧੂਫ ਦੇਣ ਲਈ ਨਾ ਰੱਖ ਦੇਣ।  
ਤਕਰੀਰ ਸ਼ੁਰੂ ਕਰਦਿਆਂ ਹੀ ਲੋਕਾਂ ਦੇ ਦਿਲਾਂ ਵਿੱਚ ਉਤਰ ਜਾਣ ਵਾਲੀ ਲੀਡਰ ਕੁਸੁਮ ਲਤਾ ਨੇ ਵਿਗਿਆਨ, ਇਤਿਹਾਸ ਅਤੇ ਮਿਥਿਹਾਸ ਦੇ ਹਵਾਲੇ ਦੇ ਕੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ। ਸੀਤਾ ਮਾਤਾ, ਦਰੋਪਦੀ ਅਤੇ ਦੁਰਗਾ ਭਾਬੀ ਤੋਂ ਲੈ ਕੇ ਕਿਰਨ ਬੇਦੀ, ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮ ਤੱਕ ਦਾ ਜ਼ਿਕਰ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਨਾਲ ਕੀਤਾ।
ਅਖੀਰ ਵਿੱਚ ਡਾਕਟਰ ਅਰੁਣ ਮਿੱਤਰਾ ਦੀ ਟੀਮ ਨੇ ਭਾਈ ਮਨ੍ਨਾ ਸਿੰਘ ਦੇ ਡਰਾਮੇ ਨੂੰ ਵੀਡੀਓ ਤੇ ਦਿਖਾਕੇ ਅੱਜ ਦੇ ਲੋਕ ਵਿਰੋਧੀ ਨਿਜ਼ਾਮ ਦਾ ਖੋਖਲਾਪਨ ਬਹੁਤ ਹਲੂਣਵੇਂ ਢੰਗ ਨਾਲ ਦਿਖਾਇਆ। ਇੰਝ ਲੱਗਦਾ ਸੀ ਜਿਵੇਂ ਭਾਈ ਮਨ੍ਨਾ ਸਿੰਘ ਅਰਥਾਤ ਗੁਰਸ਼ਰਨ ਭਾ ਜੀ ਖੁਦ ਹੀ ਸਟੇਜ ਆ ਗਏ ਹੋਣ। 
ਸਟੇਜ ਤੇ ਸ਼ਹੀਦਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਵਾਲੀਆਂ ਤਕਰੀਰਾਂ ਅਤੇ ਸਭਿਚਾਰਕ ਆਈਟਮਾਂ ਹੋਈਆਂ। ਜੇਤੂ ਬੱਚਿਆਂ ਨੂੰ ਕਿਤਾਬਾਂ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੀਆਂ ਸ਼ੀਲਡਾਂ ਨਾਲ  ਸਨਮਾਨਿਤ ਕੀਤਾ ਗਿਆ। ਹਰੀਸ਼ ਰਾਏ ਢਾਂਡਾ ਅਤੇ ਬਲਕਾਰ ਸਿੰਘ ਹੁਰਾਂ ਇਲਾਕਾ ਨਿਵਾਸਿਆਂ ਦੀਆਂ ਮੰਗਾਂ ਨੂੰ ਛੇਤੀ ਤੋਂ ਛੇਤੀ ਪੂਰੀਆਂ ਕਰਨ ਦਾ ਵਾਅਦਾ ਵੀ ਕੀਤਾ। ਮੰਚ ਸੰਚਾਲਨ ਕਾਮਰੇਡ ਰਣਧੀਰ ਸਿੰਘ ਨੇ ਆਪਣੇ ਜਾਣੇ ਪਛਾਣੇ ਕਾਮਰੇਡੀ ਅੰਦਾਜ਼ ਨਾਲ ਕੀਤਾ।ਇਸ ਮੌਕੇ ਕਾਮਰੇਡ ਗੁਰਨਾਮ ਸਿੰਘ ਸਿਧੂ, ਬਿਜਲੀ ਬੋਰਡ ਦੇ ਇੰਜੀਨੀਅਰ ਪਰਮਿੰਦਰ ਸਿੰਘ, ਇੰਜੀਨੀਅਰ ਦਲਜੀਤ ਸਿੰਘ, ਕਾਮਰੇਡ ਦੀ ਪੀ ਮੌੜ ਅਤੇ ਕਈ ਹੋਰ ਆਗੂ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਔਰਤਾਂ ਇਸ ਸਮਾਗਮ ਵਿੱਚ ਸ਼ਾਇਦ ਮਰਦਾਂ ਨਾਲੋਂ ਕੀਤੇ ਜਿਆਦਾ ਸਨ। --ਰੈਕਟਰ ਕਥੂਰੀਆ