ਮਸੀਂ 25-30 ਮਿੰਟਾਂ 'ਚ ਰਿਕਾਰਡ ਹੋਇਆ ਸੀ ..."ਤੇਰਾ ਯਾਰ ਬੋਲਦਾ"
Posted On November-17-2012
ਹਰ ਸਾਲ ਜਦੋਂ ਸਤਾਰਾਂ ਨਵੰਬਰ ਦੀ ਸਵੇਰ ਚਡ਼੍ਹਦੀ ਹੈ ਤਾਂ ਦਿਲ ਦਿਮਾਗ਼ ਮਸੋਸਿਆ ਜਿਹਾ ਜਾਂਦਾ ਹੈ। ਉਹਦੇ ਨਾਲ ਬਿਤਾਏ ਸਾਲ, ਮਹੀਨੇ, ਹਫ਼ਤੇ ਅਤੇ ਪਲ ਕਿਸੇ ਫ਼ਿਲਮ ਦੇ ਦ੍ਰਿਸ਼ਾਂ ਵਾਂਗ ਅੱਖਾਂ ਅੱਗੇ ਘੁੰਮਦੇ ਨੇ। ਕਿਧਰੇ ਉਹ ਗਾਉਂਦਾ ਦਿਖਾਈ ਦਿੰਦਾ, ਕਿਧਰੇ ਮੇਲਿਆਂ ਨੂੰ ਜਾਂਦਾ, ਕਿਧਰੇ ਪੱਗ ਬੰਨ੍ਹਦਾ, ਕਿਧਰੇ ਵਿਦੇਸ਼ੀ ਸਟੇਜਾਂ ’ਤੇ ਭੰਗਡ਼ੇ ਪਾਉਂਦਾ ਤੇ ਕਿਧਰੇ ਹੇਕ ਲਾਉਂਦਾ। ਸੁਰਜੀਤ ਬਿੰਦਰੱਖੀਆ ਭਰਿਆ ਮੇਲਾ ਛੱਡਾ ਗਿਆ। ਅਜੇ ਉਹ ਗਾਇਕੀ ਦੇ ਮੈਦਾਨ ’ਚ ਹੋਰ ਬਹੁਤ ਕੁਝ ਕਰ ਸਕਦਾ ਸੀ। ਤਦੇ ਇਹ ਸ਼ੇਅਰ ਰਹਿ-ਰਹਿ ਕੇ ਚੇਤੇ ਆਉਂਦਾ:
ਬਡ਼ੇ ਸ਼ੌਕ ਸੇ ਸੁਨ ਰਿਹਾ ਥਾ ਜ਼ਮਾਨਾ
ਹਮੀਂ ਸੋ ਗਏ ਦਾਸਤਾਂ ਕਹਿਤੇ-ਕਹਿਤੇ
ਬਿੰਦਰੱਖੀਆ ਦਾ ਬਾਪ ਪਹਿਲਵਾਨੀ ਦੇ ਖੇਤਰ ਦਾ ਚੈਂਪੀਅਨ ਸੀ ਅਤੇ ਗਾਇਕੀ ਦੇ ਪਿਡ਼ ਵਿੱਚ ਪੁੱਤ ਵੀ ਚੈਂਪੀਅਨ ਹੋ ਨਿੱਬਡ਼ਿਆ। ਜਿਹਡ਼ੀ ਕੈਸੇਟ ਆਉਣੀ, ਉਹੋ ਹਿੱਟ। ਹਿੱਟ-ਹਿੱਟ ਦੀ ਲਿਸਟ ਇੰਨੀ ਲੰਮੀ ਹੋ ਗਈ ਕਿ ਜਿਹਡ਼ੀਆਂ 31-32 ਕੈਸੇਟਾਂ ਆਈਆਂ ਤੇ ਸਾਰੀਆਂ ਹੀ ਹਿੱਟ। ਕਿਸੇ ਕੈਸੇਟ ਦੇ ਛੇ ਗੀਤਾਂ ਨੇ ਝੰਡੇ ਗੱਡ ਦੇਣੇ, ਕਿਸੇ ਕੈਸੇਟ ਦੇ ਦੋ ਗੀਤਾਂ ਨੇ ਅਤੇ ਕਿਸੇ ਸੀ.ਡੀ. ਦੇ ਚਾਰ ਗੀਤਾਂ ਨੇ। ‘ਐਥੇ ਮੇਰੀ ਨੱਥ ਡਿੱਗ ਪਈ’ ਤੋਂ ਲੈ ਕੇ ‘ਕੱਲ੍ਹ ਤੱਕ ਨਹੀਂ ਰਹਿਣਾ’ ਦਾ ਲੰਮਾ ਸਫ਼ਰ ਸਭ ਦੇ ਸਾਹਮਣੇ ਹੈ।
ਇਹ ਵੀ ਇਤਫ਼ਾਕ ਹੀ ਸੀ ਜਾਂ ਕੁਝ ਹੋਰ ਕਿ ‘ਦਪੁੱਟਾ ਤੇਰਾ ਸੱਤ ਰੰਗ ਦਾ’ ਅਤੇ ‘ਯਾਰ ਬੋਲਦਾ’ ਗੀਤ ਮਿੰਟਾਂ-ਸਕਿੰਟਾਂ ਵਿੱਚ ਰਿਕਾਰਡ ਹੋਏ। ਇਨ੍ਹਾਂ ਦੋ ਗੀਤਾਂ ’ਤੇ ਘੱਟ ਮਿਹਨਤੀ ਕੀਤੀ ਜਾਂ ਸਮਝੋ ਮਿਹਨਤ ਕਰਨੀ ਹੀ ਨਹੀਂ ਪਈ।
ਬਸ ਮਿੰਟਾਂ ਵਿੱਚ ਹੀ ਅਤੁਲ ਸ਼ਰਮਾ ਦੇ ਸਾਜ਼ਿੰਦਿਆਂ ਲਵਲੀ, ਬਿੰਟਾ, ਜੋਗੀ, ਹਰਪਾਲ, ਉਜਾਗਰ ਨੇ ਸਾਜ਼ ਵਜਾਏ ਅਤੇ ਉਧਰ ਮਾਈਕ ’ਤੇ ਬਿੰਦਰੱਖੀਏ ਨੇ ਖਿੱਚ ਕੇ ਗਾਇਆ। ਮਸੀਂ 25 ਕੁ ਮਿੰਟਾਂ ਵਿੱਚ ਗੀਤ ਡੱਬ ਹੋ ਗਿਆ। ਸਭ ਨੂੰ ਪਤਾ ਹੀ ਹੈ ਕਿ ਇਹ ਗੀਤ ਫੇਰ ਪੰਜਾਬੀ ਗਾਇਕੀ ’ਚ ਵੱਡਾ ਮੀਲ ਪੱਥਰ ਸਾਬਤ ਹੋਏ। ਏਸੇ ਤਰ੍ਹਾਂ ਜਰਨੈਲ ਘੁਮਾਣ ਦੇ ਸੁਰ ਸੰਗਮ ਸਟੂਡਿਓ ਵਿੱਚ ‘ਤੇਰਾ ਯਾਰ ਬੋਲਦਾ’ ਗੀਤ ਮਸੀਂ 25-30 ਮਿੰਟਾਂ ਵਿੱਚ ਬਿੰਦਰੱਖੀਏ ਨੇ ਗਾ ਕੇ ਇਤਿਹਾਸ ਸਿਰਜ ਦਿੱਤਾ। ਇਸ ਗੀਤ ਦਾ ਡੰਮੀ ਸੰਗੀਤ ਤੇ ਆਵਾਜ਼ ਅਤੁਲ ਸ਼ਰਮਾ ਤੇ ਮੈਂ ਪਹਿਲਾਂ ਹੀ ਤਿਆਰ ਕਰ ਚੁੱਕੇ ਸੀ।
ਜੀਹਦੇ ਹੇਠ ਘੋਡ਼ਾ ਮੋਢੇ ’ਤੇ ਦੁਨਾਲੀ ਨੀਂ,
ਪੱਗ ਬੰਨ੍ਹਦਾ ਜਿਊਣੇ ਮੌਡ਼ ਵਾਲੇ ਨੀਂ,
…ਤੇਰੇ ’ਚ ਤੇਰਾ ਯਾਰ ਬੋਲਦਾ।
ਕਿਹਡ਼ੀ ਕਿਹਡ਼ੀ ਗੱਲ ਸਾਂਝੀ ਕਰਾਂ। ਸੰਨ੍ਹ 1996 ਵਿੱਚ ਅਸੀਂ ਕੈਨੇਡਾ ਦੇ 8 ਸ਼ਹਿਰਾਂ, ਅਮਰੀਕਾ ਦੇ 8 ਸ਼ਹਿਰਾਂ ਅਤੇ ਇੰਗਲੈਂਡ ਦੇ 4 ਸ਼ਹਿਰਾਂ ’ਚ ਸਟੇਜ ਸ਼ੋਅ ਕੀਤੇ। ਇੱਕ ਸ਼ਹਿਰ ਜਾਂ ਲਾਂਸ ਏਂਜਲਸ ਸੀ ਜਾਂ ਨਿਊਯਾਰਕ.. ਜਦੋਂ ਹੋਟਲ ਪਹੁੰਚੇ ਤਾਂ ਬਿੰਦਰੱਖੀਏ ਦੇ ਪੱਗ ਨਹੀਂ ਸੀ ਬੰਨ੍ਹੀ ਹੋਈ। ਰਿਸਪੈਸ਼ਨ ’ਤੇ ਚੈਕ ਕਰ ਰਹੇ ਗੁਜਰਾਤੀ ਪ੍ਰਮੋਟਰਾਂ ਨੇ ਮਨਿੰਦਰ ਗਿੱਲ ਨੂੰ ਕਿਹਾ ਕਿ ਐਡਵਾਂਸ ਰਕਮ ਤਦ ਦਿਆਂਗਾ ਪਹਿਲਾਂ ‘ਦਪੁੱਟੇ’ ਵਾਲਾ ਸਿੰਗਰ ਦਿਖਾਓ ਕਿਹਡ਼ਾ ਹੈ। ਕਮਰੇ ’ਚ ਬੈਠਿਆ ਨੂੰ ਮਨਿੰਦਰ ਦਾ ਫੋਨ ਆਇਆ, ‘‘ਸੰਧੂ, ਯਾਰ ਬਿੰਦਰੱਖੀਏ ਦੇ ਸਿਰ ’ਤੇ ਆਵਦੇ ਮਾਵੇ ਵਾਲੀ ਪੱਗ ਰੱਖ ਕੇ ਇੱਕ ਮਿੰਟ ਲਈ ਹੇਠਾਂ ਆਇਓ। ਪੱਗ ’ਚ ਬਿੰਦਰਖੀਏ ਨੂੰ ਦੇਖ ਕੇ ਗੁਜਰਾਤੀ ਪ੍ਰਮੋਟਰਾਂ ਨੇ ਝੱਟ ਦੇਣੇ ਮਨਿੰਦਰ ਨੂੰ ਪੇਮੈਂਟ ਦੇ ਦਿੱਤੀ। ਉਦੋਂ ਸਾਰੇ ਥਈਂ ‘ਦਪੁੱਟਾ ਸੱਤ ਰੰਗ ਦਾ’ ਦੀ ਧੁੰਮ ਸੀ। ਏਥੋਂ ਤਕ ਕਿ ਇੰਗਲੈਂਡ ਦੇ ਪ੍ਰਮੋਟਰਾਂ ਨੇ ਤਾਂ ‘ਵਿਸਾਖੀ ਮੇਲਾ’ ਟਾਈਟਲ ਵਾਲੇ ਪੋਸਟਰਾਂ ’ਤੇ ਉÎੱਪਰ ਮੋਟਾ ਕਰ ਕੇ ਲਿਖਵਾਇਆ ਹੋਇਆ ਸੀ, ‘ਦਪੁੱਟਾ ਤੇਰਾ ਸੱਤ ਰੰਗ ਦਾ ਵਾਲਾ ਬਿੰਦਰੱਖੀਆ ਪਹਿਲੀ ਵਾਰ ਇੰਗਲੈਂਡ ’ਚ’।
ਪਹਿਲੀ ਬਰਸੀ ਤੋਂ ਲੈ ਕੇ ਹੁਣ ਤਕ ਇਹ ਗੱਲ ਚੱਲਦੀ ਹੈ ਕਿ ਸੁਰਜੀਤ ਬਿੰਦਰੱਖੀਏ ਦੀ ਯਾਦਗਾਰ ਕਾਇਮ ਕੀਤੀ ਜਾਵੇ। ਪਹਿਲੇ ਭੋਗ ਸਮੇਂ ਹੋਏ ਐਲਾਨਾਂ ਦੀ ਹਰ ਵਾਰ ਖੱਟੀ-ਮਿੱਠੀ ਚਰਚਾ ਕੀਤੀ ਜਾਂਦੀ ਹੈ ਪਰ ਮੈਂ ਅਕਸਰ ਚੁੱਪ ਹੀ ਰਿਹਾਂ। ਮੇਰੇ ਅੰਦਰੇ-ਅੰਦਰ ਇਹ ਫ਼ੈਸਲਾ ਸੀ ਕਿ ਬਿੰਦਰੱਖੀਏ ਦੀ ਇੱਕ ਸ਼ਾਨਦਾਰ ਯਾਦਗਾਰ ਇੱਕ ਇਹ ਕਾਇਮ ਕੀਤੀ ਜਾਵੇ ਕਿ ਉਹਦੇ ਬੇਟੇ ਗੀਤਾਜ਼ ਨੂੰ ਗਾਇਕੀ ਦੇ ਰਾਹ ਤੋਰਿਆ ਜਾਵੇ। ਬਸ, ਜਿੱਥੋਂ ਕਿਤੇ ਗੀਤਾਜ਼ ਬਿੰਦਰੱਖੀਆ ਲੰਘੇ ਜਾਂ ਸਟੇਜਾਂ ’ਤੇ ਚਡ਼੍ਹੇ, ਲੋਕ ਇਹੋ ਆਖਣ, ‘‘ਬਈ ਇਹ ਆਹ ਬਿੰਦਰੱਖੀਏ ਦਾ ਮੁੰਡਾ।’’ ਮੇਰੀ ਇਸ ਮੰਝ ਨੂੰ ਕਿਸੇ ਹੱਦ ਤਕ ਫਲ-ਫੁੱਲ ਲੱਗ ਗਏ ਨੇ ਅਤੇ ‘ਜਿੰਦ ਮਾਹੀ’ ਐਲਬਮ ਨਾਲ ਗੀਤਾਜ਼ ਬਿੰਦਰੱਖੀਏ ਦੀ ਸੋਹਣੀ ਹਾਜ਼ਰੀ ਲੱਗ ਗਈ ਹੈ। ਪਹਿਲਾਂ ਮੈਂ ਕਹਿੰਦਾ ਹੁੰਦਾ ਸੀ:
ਕੋਈ ਗਾਇਕ, ਕਿਸੇ ਗੀਤਕਾਰ ਨਾਲ ਆਖ਼ਰੀ ਸਾਹਾਂ ਤਕ ਯਾਰੀ ਨਿਭਾਅ ਗਿਆ…। ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਸ਼ਾਇਦ ਸਾਡੀ ਦੋਵਾਂ ਦੀ ਹੀ ਇੱਕੋ ਇੱਕ ਮਿਸਾਲ ਹੈ ਹੁਣ ਤਕ।
ਗੱਲਾਂ ਨਹੀਂ ਮੁੱਕਦੀਆਂ। ਗੱਲ ਤਾਂ ਅਜੇ ਸ਼ੁਰੂ ਹੋਈ ਹੈ ਮੇਰੇ ਵੱਲੋਂ ਬਿੰਦਰੱਖੀਏ ਬਾਰੇ ਲਿਖਣ ਦੀ। ਲੇਖ ਲੰਮਾ ਨਾ ਹੋ ਜਾਏ, ਉਸ ਇੱਕ ਗੀਤ ਨਾਲ ਹਾਲ ਦੀ ਘਡ਼ੀ ਗੱਲ ਮੁਕਾ ਲੈਂਦੇ ਹਾਂ ਜੋ ਗੀਤਾਜ਼ ਦਾ ਪਹਿਲਾ ਗੀਤ ਸੀ, ਇੱਕ ਮਿੱਠੀ ਯਾਦ:
ਪੈਂਦੇ ਮੇਲੇ ’ਚ ਭੁਲੇਖੇ ਤੇਰੀ ਪੱਗ ਦੇ
ਤੇਰੇ ਬਾਝੋਂ ਬਿੰਦਰੱਖੀਆ
ਸਾਨੂੰ ਮੇਲੇ ਨਾ ਭੋਰਾ ਵੀ ਚੰਗੇ ਲੱਗਦੇ
ਤੇਰੇ ਬਾਝੋਂ ਬਿੰਦਰੱਖੀਆ
ਮੇਲਿਆਂ ਦੀ ਆਨ ਸੀ ਤੂੰ ਮੇਲਿਆਂ ਦੀ ਸ਼ਾਨ ਸੀ
ਤੇਰੇ ਨਾਲ ਹੀ ਤਾਂ ਸਾਡਾ ਵੱਸਦਾ ਜਹਾਨ ਸੀ
ਤੇਰੇ ਨਾਉਂ ’ਤੇ ਮੇਲੇ ਥਾਂ-ਥਾਂ ਹੁਣ ਲੱਗਦੇ
ਤੇਰੇ ਬਾਝੋਂ…।
ਚੈਨਲਾਂ ਵਾਲੇ ਵੀ ਹੁਣ ਗੀਤ ਤੇਰੇ ਲਾਉਂਦੇ ਨੇ
ਡੀਜਿਆਂ ਵਾਲੇ ਵੀ ਨਿੱਤ ਲੋਕਾਂ ਨੂੰ ਨਚਾਉਂਦੇ ਨੇ
ਤੇਰੇ ਬੋਲ ਨੇ ਕੰਨਾਂ ’ਚ ਓਵੇਂ ਗੱਜਦੇ
ਤੇਰੇ ਬਾਝੋਂ…।
ਸੰਧੂ ਕਹਿੰਦਾ ਮੇਰੀ ਤਾਂ ਹੈ ਸੱਜੀ ਬਾਂਹ ਟੁੱਟ ਗਈ
ਐਸੀ ਨੇਰ੍ਹੀ ਵਗੀ ਰੁੱਖਾਂਜਡ਼੍ਹਾਂ ਤੋਂ ਹੀ ਪੁੱਟ ਗਈ
ਭਾਣੇ ਮੰਨਣੇ ਪੈਂਦੇ ਨੇ ਲੋਕੋ ਰੱਬ ਦੇ
ਤੇਰੇ ਬਾਝੋਂ…।
ਮਾਂ ਦੀਆਂ ਦੁਆਵਾਂ ਅਤੇ ਭੈਣ ਦੇ ਪਿਆਰ ਨਾਲ
ਤੇਰੇ ਚਾਹੁਣ ਵਾਲਿਆਂ ਦੇ ਮਾਣ ਸਤਿਕਾਰ ਨਾਲ
‘ਤਾਜ਼’ ਰੱਖੂਗਾ ਹਮੇਸ਼ਾਂ ਦੀਵੇ ਜੱਗਦੇ
ਤੇਰੇ ਬਾਝੋਂ ਬਿੰਦਰੱਖੀਆ
ਸਾਨੂੰ ਮੇਲੇ ਨਾ ਭੋਰਾ ਵੀ ਚੰਗੇ ਲੱਗਦੇ।
(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ) -ਸ਼ਮਸ਼ੇਰ ਸੰਧੂ
* ਮੋਬਾਈਲ:98763-12860
Saturday, November 17, 2012
Tuesday, October 2, 2012
Wednesday, September 19, 2012
ਚਲਣਗੇ ਮੇਰੇ ਨਾਲ ਦੁਸ਼ਮਨ ਵੀ ਮੇਰੇ.....!
ਪਰ ਕਈ ਵਾਰ ਆਪਣਿਆਂ ਕੋਲ ਵੀ ਸਮਾਂ ਨਹੀਂ ਹੁੰਦਾ ਅੰਤਿਮ ਵਿਦਾ ਆਖਣ ਲਈ
ਇੱਕ ਬਹੁਤ ਪੁਰਾਣਾ ਗੀਤ ਯਾਦ ਆ ਰਿਹਾ...
ਕਸਮੇਂ ਵਾਅਦੇ ਪਿਆਰ ਵਫ਼ਾ ਸਬ ਬਾਤੇਂ ਹੈਂ ਬਾਤੋਂ ਕਾ ਕਿਆ----!
ਕੋਈ ਕਿਸੀ ਕਾ ਨਹੀਂ ਹੈ ਝੂਠੇ ਨਾਤੇ ਹੈਂ ਨਾਤੋਂ ਕਾ ਕਿਆ---!
ਇਹ ਗੱਲ ਅੱਜਕਲ੍ਹ ਦੇ ਰਿਸ਼ਤਿਆਂ ਨਾਤਿਆਂ ਵਿਚ ਕਈ ਵਾਰ ਸਚ ਸਾਬਿਤ ਹੁੰਦੀ ਦੇਖੀ। ਲੋੜ ਪੈਣ ਤੇ ਕੋਈ ਨਾ ਕੋਈ ਬਹਾਨਾ ਬਣਾ ਲੈਣਾ ਕੁਝ ਮਤਲਬੀ ਲੋਕਾਂ ਲਈ ਹਰ ਰੋਜ਼ ਦੀ ਕਾਰੀਗਰੀ ਹੋ ਗਈ. ਕੋਈ ਬੀਮਾਰ ਹੋ ਜੇ ਤਾਂ ਉਸਦੀ ਮੌਤ ਦੀ ਕਾਮਨਾ।।।ਭਾਵੇਂ ਦਿਲ ਵਿਚ ਹੀ ਕੀਤੀ ਜੇ ਪਰ ਕੀਤੀ ਜਾਂਦੀ ਹੈ ਤਾਂਕਿ ਖਰਚਾ ਬਚ ਜਾਏ। ਜੇ ਬਹਾਨਾ ਵਰਤ ਹੀ ਜਾਏ ਅਤੇ ਮੌਤ ਹੋ ਹੀਜਾਏ ਤਾਂ ਵੀ ਛੇਤੀ ਤੋਂ ਛੇਤੀ ਅੰਤਿਮ ਸੰਸਕਾਰ ਤਕਰੀਬਨ ਸਾਰੀਆਂ ਰਿਸ਼ਤੇਦਾਰਾਂ ਦੀ ਇੱਕ ਸਾਂਝੀ ਰਾਏ ਦਾ ਫੈਸਲਾ ਬਣਕੇ ਸਾਹਮਣੇ ਆਉਂਦਾ ਹੈ ਤਾਂਕਿ ਸਾਰੀਆਂ ਦੀਆਂ ਦਿਹਾੜੀਆਂ ਅਤੇ ਦੁਬਾਰਾ ਆਉਣ ਦੀਆਂ ਖੱਜਲ ਖੁਆਰੀਆਂ ਬਚ ਜਾਣ।
ਰਿਸ਼ਤੇਦਾਰੀਆਂ ਦੇ ਖੂਨ ਵਿੱਚ ਆਈ ਇਸ ਸਫੇਦੀ ਦੇ ਬਾਵਜੂਦ ਯਾਰਾਂ ਦੋਸਤਾਂ ਅਤੇ ਖਾਸ ਕਰਕੇ ਗੁਰੂ ਸ਼ਿਸ਼ ਦੇ ਰਿਸ਼ਤੇ ਵਿੱਚ ਕੁਝ ਆਸ ਅਜੇ ਵੀ ਬਾਕੀ ਬਚੀ ਆਉਂਦੀ ਸੀ। ਹੁਣ ਜੋ ਕੁਝ ਪੰਜਾਬ ਦੇ "ਨਾਇਕ ਗਾਇਕ' ਗੁਰਦਾਸ ਮਾਨ ਨੇ ਕਰ ਦਿਖਾਇਆ ਹੈ ਉਸ ਨਾਲ ਇਹ ਆਸ ਵੀ ਟੁੱਟ ਗਈ ਹੈ। ਜਨਾਬ ਹਾਕਮ ਸੂਫੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਨਾਮਵਰ ਸ਼ਿਸ਼ ਗੁਰਦਾਸ ਮਾਨ ਨੇ ਨਾ ਤਾਂ ਅੰਤਿਮ ਸੰਸਕਾਰ ਮੌਕੇ ਆਉਣ ਦੀ ਕੋਈ ਲੋੜ ਸਮਝੀ ਅਤੇ ਨਾ ਹੀ ਅੰਤਿਮ ਅਰਦਾਸ ਮੌਕੇ। ਫੇਸਬੁਕ ਵਿੱਚ ਗੁਰਦਾਸ ਮਾਨ ਦੇ ਇਸ ਵਤੀਰੇ ਨੂੰ ਲੈ ਕੇ ਕਾਫੀ ਕੁਝ ਲਿਖਿਆ ਜਾ ਰਿਹਾ ਹੈ। ਲਿਖਣ ਵਾਲੇ ਲੋਕ ਜਜ਼ਬਾਤੀ ਲੱਗਦੇ ਹਨ। ਸ਼ਾਇਦ ਨਹੀਂ ਸਮਝਦੇ ਕਿ ਅੱਜਕਲ੍ਹ ਜਜਬਾਤਾਂ ਦਾ ਕੋਈ ਮੁਲ ਨਹੀਂ ਰਿਹਾ। ਬਾਪ ਬੜਾ ਨ ਭਈਆ ਸਬਸੇ ਬੜਾ ਰੁਪਈਆ ਵਾਲੀ ਕਹਾਵਤ ਲੋਕਾਂ ਨੇ ਪਹਿਲਾਂ ਵੀ ਸੁਣੀ ਸੀ ਪਰ ਹੁਣ ਕੁਲਜੀਤ ਸਿੰਘ ਮਾਨ ਨੇ ਫੇਸਬੁਕ 'ਤੇ ਕੀਤੇ ਇੱਕ ਕੁਮੈਂਟ ਵਿੱਚ ਦੱਸਿਆ ਹੈ ਕਿ ਇਹ ਆਪਣੇ ਪਿਤਾ ਦੇ ਮਰਨ ਤੇ ਵੀ ਨਹੀਂ ਸੀ ਆਇਆ। ਉਸ ਸੈੰ ਇਹ ਯੂ ਐਸ ਏ ਵਿੱਚ ਸੀ। ਜਜਬਾਤਾਂ ਨੂੰ ਪਿਆਰ ਕਰਨ ਵਾਲੇ ਇਹਨਾਂ ਸਾਰੀਆਂ ਲੋਕਾਂ ਦੀਆਂ ਗੱਲਾਂ ਠੀਕ ਲੱਗਦੀਆਂ ਹਨ ਪਰ ਕਈ ਵਾਰ ਹੁੰਦਾ ਹੈ ਕੀ ਸਚਮੁਚ ਕੋਈ ਅਜਿਹੀ ਮਜਬੂਰੀ ਜਿਹੜੀ ਸ਼ਾਇਦ ਮਾਨ ਸਾਹਿਬ ਅਜੇ ਦੱਸ ਨਾ ਸਕੇ ਹੋਣ। ਇਸ ਲੈ ਉਹਨਾਂ ਦੇ ਪੱਖ ਦੀ ਉਡੀਕ ਕਰਨੀ ਵੀ ਬਣਦੀ ਹੈ। -ਰੈਕਟਰ ਕਥੂਰੀਆ
ਗੁਰਦਾਸ ਮਾਨ ਦੇ ਨਾਂ ਖੁੱਲੀ ਚਿਠੀ |

Like · · · Saturday at 11:45am
- 16 people like this.
- Jasvir Singh Datewas ur right. dunia matlab di ise ne kiha cSaturday at 3:21pm · Like · 1
- Amrik Singh ih ik fukra banda haSunday at 3:32am · Like · 1
- Harminder Singh Dhaliwal Mari gal kiti gurdas nu jroor Jana chaheda c murna ta sub ne hae Ji15 hours ago via mobile · Like
- Kuljit Singh Mann Ih apne father de marn te ve nai aaea c that time he was in USA. He really need to think9 hours ago via mobile · Like · 1
- Manu Grewal 22duina mailab di mann baba na kiha c4 hours ago via mobile · Like
- Jaswinder Singh Khalsa ਇਹੀ ਗੁਰਦਾਸ ਮਾਨ ਕਹਿੰਦਾ ਸੀ,"ਧੋਤੀ ਤੇ ਪੋਥੀ ਛੱਡੋ,ਦਿਲ..."ਇਹਨੂੰ ਚੰਗੀ ਤਰਾਂ ਪਤਾ ਕਿ ਸਿੱਖਾਂ ਲਈ ਤਾਂ "ਪੋਥੀ ਪਰਮੇਸ਼ਰ ਕਾ ਥਾਨ ਹੈ"ਕੇ.ਪੀ.ਐਸ.ਗਿੱਲ ਤੇ ਸਰਸੇ ਵਾਲੇ ਨਾਲ ਇਹਦੀ ਯਾਰੀ ਕਿਸੇ ਤੋਂ ਲੁਕੀ ਨਹੀ.
- Jaswinder Singh Khalsa ਇਹਦਾ ਇਸ਼ਟ ਗੁਰੂ ਗਰੰਥ ਸਾਹਿਬ ਨਹੀ,ਇਹ ਲਾਡੀ ਸ਼ਾਂਹ ਦਾ ਭਗਤ ਆ,ਨਕੋਦਰ ਵਾਲੇ..ਲਾਡੀ ...ਸ਼ਾਂਹ ਦੀ ਜਗਾਂ ਬਣੀ ਆਂ ਨਕੋਦਰ ਵਿਚ ਤੇ ਇਹ ਉਹਦਾ ਕਰਤਾ-ਧਰਤਾ ਆ..ਲਾਡੀ ਸ਼ਾਹ ਕੀ ਸੀ?ਇਹਦੇ ਬਾਰੇ ਲਿਖਣਾ ਸ਼ੋਭਾ ਨਹੀ ਦਿੰਦਾ...ਇਹੋ ਜਿਹੇ"ਲਾਡੀ ਸ਼ਾਹ" ਛੱਤੀ ਸੌ ਤੁਰੇ ਫਿਰਦੇ ਨੇ...ਇਹ ਸਿੱਖੀ ਵਾਂਲ਼ੀਆਂ ਫਿਲਮਾਂ,ਤੇ ਗੀਤ ਇਸ ਕਰਕੇ ਗਾਂਉਦਾ ਕਿ ਲੋਕ ਇਸਦੀ ਅਸਲੀਅਤ ਨਾ ਜਾਣ ਸਕਣ.
- Jaswinder Singh Khalsa "ਰਾਜ ਕਰੇਗਾ ਖਾਲਸਾ" ਦੇ ਧਾਰਨੀ ਸਿੰਘਾਂ ਦਾ ਕੱਟੜ ਵੈਰੀ ੍ਹੈ ਤੇ ਲਿਖਦਾ ਹੈ"ਜਿਉਣਾ ਝੂਠ ਤੇ ਮਰਨਾ ਸੱਚ ਹੈ,ਸ਼ਬਦ ਉਚਾਰਨ ਵਾਲੇ,ਮਰਨ ਦਾ ਮਤਲਬ ਕੀ ਸਮਝਣਗੇ,ਬੰਦੇ ਮਾਰਨ ਵਾਲੇ"ਕੀ ਸਿੱਖ ਜੁਝਾਰੂ "ਬੰਦੇ ਮਾਰਨ ਵਾਲੇ "ਸਨ...ਜਦੋਂ ਇਹਨੇ"ਜਿਹੜੇ ਦੇਸ਼ ਦਾ ਖਾਈਏ,ਉਹਦਾ ਬੁਰਾ ਨਹੀ ਮੰਗੀਦਾ" ਤਾਂ ਇਹਦੇ ਅਰਥ ਸਨ ਕਿ ਚਾਹੇ ਹਿੰਦੋਸਤਾਨ ਸਿੱਖਾਂ ਤੇ ਸਿੱਖੀ ਨੂੰ ਮਲੀਆਮੇਟ ਕਰ ਰਿਹਾ ਹੈ ਪਰ ਇਸਦਾ ਬੁਰਾ ਨਾ ਮੰਗੋ ਤੇ ਖਾਲਿਸਤਾਨੀ ਗਲਤ ਹਨ....ਇਸ ਬੰਦੇ ਬਾਰੇ ਬੜੀ ਖੌਜ ਕਰਨ ਦੀ ਲੋੜ ਹੈ,,
- Jaswinder Singh Khalsa ਮੈਂ ਪਿਛਲੇ ਮਹੀਨੇ"ਸ਼ਮਸ਼ੀਰ-ਏ ਦਸਤ" ਵਿਚ ਇਸ ਸਮੇਤ ਕਈ ਹੋਰਾਂ ਗਾਇਕਾਂ ਦੀ ਅਸਲੀਅਤ ਨੰਗੀ ਕੀਤੀ ਸੀ,,ਤਾਂ ਇਹਨਾਂ ਨੇ ਇਕ ਨਵਾਂ ਮੈਗਜ਼ੀਨ ,"ਅਦਬੀ ਮਹਿਫਿਲ"ਹੀ ਕੱਧ ਮਾਰਿਆ ਜਿਸਦੇ 5 ਨੰਬਰ ਪੰਨੇ ਤੇ ਸਰਸੇ ਵਾਲਾ ਦਾ ਚੇਲਾ ਗਾਇਕਪ੍ਰਗਟ ਭਾਗੂ ਕਹਿੰਦਾ ਹੈ ਕਿ "ਜੋ ਆਦਮੀ ਰੱਬ ਨੂੰ ਨਹੀ ਮਿਲਿਆ,ਉਹ ਗੁਰਦਾਸ ਮਾਨ ਨੂੰ ਮਿਲੇ" ਇਸ ਮੈਗਜੀਨ ਦੇ 20 ਪੰਨੇ ਗੁਰਦਾਸ ਮਾਨ ਨੂੰ"ਰੱਬ" ਬਣਾਉਣ ਲਈ ਲਾਏ ਗਏ ਹਨ.. 19 ਨੰਬਰ ਪੰਨੇ ਤੇ ਲਿਖਿਆਂ ਹੈ,"ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ"ਇਸ ਬਾਣੀ ਧੀਆਂ ਤੁਕਾਂ ਗੁਰਦਾਸ ਬਾਈ ਤੇ ਐਨ ਫਿੱਟ ਬੈਠਦੀਆਂ ਹਨ"...ਇਹ ਿਜਿਹੀਆਂ ਹੋਰ ਯਭਲ਼ੀਆਂ ਮਾਰੀਆਂ ਹਨ..ਅਸਲ ਵਿਚ ਇਹ ਗੁਰਦਾਸ ਮਾਨ ਦੀ ਅਸਲੀਅਤ ਨਸ਼ਰ ਹੋਣ ਦੇ ਦੁਖ ਵਿਚੋਂ ਲਿਖ ਰਹੇ ਹਨ
- Jaswinder Singh Khalsa ਅਜੇ ਤਾਂ ਸਾਡੇ ਵੀ ਬਹੁਤ ਸਾਰੇ ਵੀਰ ਗੁਰਦਾਸ ਮਾਨ ਨੂੰ ਸਾਊ,ਚੰਗਾਸੁਲਝਿਆ ਹੋਇਆਂ ਕਹਿਕੇ ਗੁੰਮਰਾਹ ਹੋਣ ਤੇ ਕਰਨ ਵਿਚ ਲੱਗੇ ਹੋਏ ਹਨ..ਤੇ ਅੁਸਦੇ ਅਸਿੱਖ ਕਿਰਦਾਰ ਨੂੰ ਮੰਨਣ ਦੀ ਲੋੜ ਨਹੀ ਸਮਝਦੇ ਪਰ ਇਹ ਗੱਲ ਹੁਣ ਰੁਕਣੀ ਨਹੀ.
Thursday, August 30, 2012
Sunday, August 26, 2012
Saturday, August 25, 2012
Subscribe to:
Posts (Atom)