Sunday, July 28, 2013

ਮੁਲ ਵਿਕਦਾ ਸਜਣ ਮਿਲ ਜਾਵੇ ਲੈ ਲਵਾਂ ਮੈਂ ਜਿੰਦ ਵੇਚ ਕੇ !

ਪੰਜਾਬੀ ਫਿਲਮ ਭੰਗੜਾ ਦਾ ਇੱਕ ਯਾਦਗਾਰੀ ਗੀਤ

ਨਹੀਂ ਰਹੀ
ਪੰਜਾਬ ਸਕਰੀਨ ਦੀ
ਸਰਗਰਮ ਸੰਚਾਲਿਕਾ
ਕਲਿਆਣ ਕੌਰ
 
ਪੰਜਾਬੀ ਫਿਲਮ ਭੰਗੜਾ ਦਾ ਇੱਕ ਯਾਦਗਾਰੀ ਗੀਤ ਪੰਜਾਬੀ ਦੀ ਇਹ ਪ੍ਰਸਿਧ ਫਿਲਮ ਭੰਗੜਾ 1958 ਵਿੱਚ ਤਿਆਰ ਹੋ ਕੇ ਸੰਨ 1959 ਵਿੱਚ ਰਲੀਜ਼ ਹੋਈ ਸੀ। ਫਿਲਮ ਦੇ ਨਿਰਮਾਤਾ ਸਨ ਮੁਲਖ ਰਾਜ ਭਾਖੜੀ ਅਤੇ ਨਿਰਦੇਸ਼ਕ ਸਨ ਜੁਗਲ ਕਿਸ਼ੋਰ। ਸੁੰਦਰ, ਨਿਸ਼ੀ ਅਤੇ ਮੰਜੂ 'ਤੇ ਅਧਾਰਿਤ ਇਸ ਫਿਲਮ ਦਾ ਸੰਗੀਤ ਤਿਆਰ ਕੀਤਾ ਸੀ ਹੰਸ ਰਾਜ ਬਹਿਲ ਹੁਰਾਂ ਨੇ--

ਰੇਡੀਓ ਦੀ ਚੜ੍ਹਤ ਦੇ ਉਸ ਜ਼ਮਾਨੇ ਵਿੱਚ ਇਹ ਗੀਤ ਬਹੁਤ ਹਿੱਤ ਹੋਇਆ ਸੀ---ਲੋਕ ਬਾਰ ਬਾਰ ਇਸੇ ਗੀਤ ਦੀਆਂ ਫਰਮਾਇਸ਼ਾਂ  ਕਰਿਆ ਕਰਦੇ ਸਨ----ਸਾਫ਼ ਸੁਥਰੇ ਪਰ ਦਰਦ ਭੁੱਜੇ ਬੋਲਾਂ ਵਾਲਾ ਇਹ ਗੀਤ ਘਰਾਂ ਵਿੱਚ ਵੀ ਆਮ ਗੁਨਗੁਣਾਇਆ  ਜਾਂਦਾ ਸੀ---ਜਮਾਨਾ ਭਾਵੇਂ ਅੱਜ ਵਰਗਾ ਖੁੱਲਾ ਸੀ ਪਰ ਫਿਰ ਵੀ ਕੁੜੀਆਂ ਇਸਨੂੰ ਅਕਸਰ ਗਾਉਂਦੀਆਂ ਰਹਿੰਦੀਆਂ ਸਨ----

ਇਸ ਗੀਤ ਦੇ ਬੋਲਾਂ ਅਤੇ ਅਤੇ ਇਸ ਦੀ ਧੁਨ ਵਿੱਚ ਇੱਕ ਅਲੌਕਿਕ ਕਿਸਮ ਦਾ ਤਾਲਮੇਲ ਸੀ---ਜਿਵੇਂ ਏਹ ਇੱਕ ਦੂਸਰੇ ਲਈ  ਹੀ ਬਨਾਏ ਗਾਏ ਹੋਣ----ਗੀਤ ਦੇ ਬੋਲਾਂ ਵਿਕ ਹਲੇ ਅਰਥ ਇਸਦੀ ਧੁੰਨ ਨਾਲ ਬਾਰ ਬਾਰ ਸਪਸ਼ਟ ਹੁੰਦੇ ਸਨ---ਇਸ ਉਤਰਾਅ ਚੜ੍ਹਾਅ ਦਾ ਅਹਿਸਾਸ ਇਸ ਗੀਤ ਦੇ ਬੋਲਾਂ ਅਤੇ ਧੁਨ ਵਿਚਲੇ ਸਾਗਰ ਦੇ ਪਾਣੀਆਂ ਵਿੱਚ ਡੁਬਕੀ ਲਗਾ ਕੇ ਹੀ ਕੀਤਾ ਜਾ ਸਕਦਾ ਹੈ......

1 comment:

  1. The Best Slots Casino Sites & Promotions in the UK 2021
    Find the best UK online casino sites & bonuses for 2021! Our top-rated list of top sites offers free spins and bonus codes for 카지노사이트luckclub slots, blackjack, roulette,

    ReplyDelete